ਕੈਨੇਡਾ 'ਚ ਮੰਕੀਪਾਕਸ ਦੇ 1400 ਤੋਂ ਵਧੇਰੇ ਮਾਮਲਿਆਂ ਦੀ ਹੋਈ ਪੁਸ਼ਟੀ
Saturday, Oct 08, 2022 - 01:56 PM (IST)
ਓਟਾਵਾ (ਏਜੰਸੀ) : ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ ਕੈਨੇਡਾ ਵਿੱਚ ਮੰਕੀਪਾਕਸ ਦੇ 1,411 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ 38 ਹਸਪਤਾਲਾਂ ਵਿੱਚ ਦਾਖ਼ਲ ਹਨ। ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਸ਼ਟੀ ਕੀਤੇ ਮਾਮਲਿਆਂ ਵਿੱਚੋਂ 674 ਓਨਟਾਰੀਓ ਤੋਂ, 521 ਕਿਊਬਿਕ ਤੋਂ, 167 ਬ੍ਰਿਟਿਸ਼ ਕੋਲੰਬੀਆ ਤੋਂ, 41 ਅਲਬਰਟਾ ਤੋਂ, 3 ਸਸਕੈਚਵਨ ਤੋਂ, 2 ਯੂਕੋਨ ਤੋਂ ਅਤੇ 1-1 ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਨਿਊ ਬਰੰਸਵਿਕ ਤੋਂ ਹਨ।
ਕੈਨੇਡਾ ਵਿੱਚ ਦੂਜੀ ਖ਼ੁਰਾਕ ਦਾ ਰੋਲਆਊਟ ਇਸ ਹਫ਼ਤੇ ਸ਼ੁਰੂ ਹੋਇਆ ਹੈ। ਦੂਜੀ ਖ਼ੁਰਾਕ ਸਿਰਫ਼ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਵਿੱਚ ਲੱਛਣ ਨਹੀਂ ਹਨ। ਇਹ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਦਿੱਤੀ ਜਾ ਸਕਦੀ ਹੈ। ਮਾਹਿਰਾਂ ਦੇ ਅਨੁਸਾਰ ਮੰਕੀਪਾਕਸ ਇੱਕ ਵਾਇਰਲ ਬਿਮਾਰੀ ਹੈ ਜੋ ਇੱਕ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੀ ਹੈ, ਜਿਸ ਵਿੱਚ ਗਲੇ ਮਿਲਣ, ਚੁੰਮਣਾ, ਮਾਲਸ਼ ਜਾਂ ਜਿਨਸੀ ਸੰਬੰਧ ਸ਼ਾਮਲ ਹਨ