ਕੈਨੇਡਾ 'ਚ ਮੰਕੀਪਾਕਸ ਦੇ 1,206 ਮਾਮਲਿਆਂ ਦੀ ਪੁਸ਼ਟੀ

Thursday, Aug 25, 2022 - 10:34 AM (IST)

ਕੈਨੇਡਾ 'ਚ ਮੰਕੀਪਾਕਸ ਦੇ 1,206 ਮਾਮਲਿਆਂ ਦੀ ਪੁਸ਼ਟੀ

ਓਟਾਵਾ (ਵਾਰਤਾ): ਕੈਨੇਡਾ ਵਿੱਚ ਹੁਣ ਤੱਕ ਮੰਕੀਪਾਕਸ ਦੀ ਲਾਗ ਦੇ 1206 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੀ ਪਬਲਿਕ ਹੈਲਥ ਏਜੰਸੀ (PHAC) ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਿਹਤ ਏਜੰਸੀ ਅਨੁਸਾਰ ਓਂਟਾਰੀਓ ਵਿੱਚ 583, ਕਿਊਬਿਕ ਵਿੱਚ 471, ਬ੍ਰਿਟੇਸ਼ ਕੋਲੰਬੀਆ ਵਿੱਚ 125, ਅਲਬਰਟਾ ਵਿੱਚ 19, ਸਸਕੈਚਵਨ ਵਿੱਚ ਤਿੰਨ, ਯੂਕੋਨ ਵਿੱਚ ਦੋ ਅਤੇ ਨਿਊ ਬਰੰਜ਼ਵਿਕ, ਮੈਨੀਟੋਬਾ ਅਤੇ ਨਿਊ ਬਰੰਜ਼ਵਿਕ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਏਜੰਸੀ ਨੇ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਇਮਿਊਨ ਵੈਕਸੀਨ ਦੀਆਂ 105,000 ਤੋਂ ਵੱਧ ਖੁਰਾਕਾਂ ਪ੍ਰਦਾਨ ਕੀਤੀਆਂ ਹਨ। ਹੁਣ ਤੱਕ 60 ਹਜ਼ਾਰ ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ 'ਬਿਜਲੀ' ਗੁੱਲ, ਸੈਂਕੜੇ ਸਟੋਰ ਬੰਦ ਹੋਣ ਨਾਲ ਲੋਕਾਂ 'ਚ ਹਫੜਾ-ਦਫੜੀ (ਵੀਡੀਓ)

ਸਮਾਚਾਰ ਏਜੰਸੀ ਸ਼ਿਨਹੂਆ ਸਿਨਹੂਆ ਨੇ ਦੱਸਿਆ ਕਿ ਰਾਸ਼ਟਰੀ ਪੱਧਰ 'ਤੇ ਹਾਲ ਹੀ ਦੇ ਹਫ਼ਤਿਆਂ ਵਿੱਚ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ ਵਿੱਚ ਵਾਧੇ ਵਿੱਚ ਇੱਕ ਹੌਲੀ ਰੁਝਾਨ ਰਿਹਾ ਹੈ ਪਰ ਇਹ ਬੀਮਾਰੀ ਦੇਸ਼ ਦੇ ਹੋਰ ਖੇਤਰਾਂ ਵਿੱਚ ਫੈਲ ਗਈ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਮੰਕੀਪਾਕਸ ਇੱਕ ਵਾਇਰਲ ਬੀਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਇੱਕ ਲਾਗ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਦੁਆਰਾ ਫੈਲ ਸਕਦੀ ਹੈ, ਜਿਸ ਵਿੱਚ ਜੱਫੀ ਪਾਉਣਾ, ਚੁੰਮਣਾ, ਮਾਲਸ਼ ਜਾਂ ਜਿਨਸੀ ਸੰਬੰਧ ਬਣਾਉਣਾ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News