ਬਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕਰਨ ਦਾ ਮਤਾ ਹੋਇਆ ਰੱਦ

Friday, Jan 29, 2021 - 11:20 AM (IST)

ਬਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕਰਨ ਦਾ ਮਤਾ ਹੋਇਆ ਰੱਦ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੇ ਬਰੈਂਪਟਨ ਵਿਖੇ ਖੁੰਬਾਂ ਵਾਂਗ ਖੁੱਲ੍ਹਣ ਜਾ ਰਹੀਆਂ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਾਉਂਸਲਰ ਹਰਕੀਰਤ ਸਿੰਘ ਵੱਲੋਂ ਲਿਆਂਦਾ ਗਿਆ ਮਤਾ ਸਿਟੀ ਕੌਂਸਲ ਵਿਖੇ ਸਿਰਫ ਇੱਕ ਵੋਟ ਨਾਲ ਪਾਸ ਹੋਣੋਂ ਰਹਿ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ-  ਨਿਊਜ਼ੀਲੈਂਡ ਦੁਨੀਆ ਦਾ ਸਭ ਤੋਂ ਈਮਾਨਦਾਰ ਦੇਸ਼, ਜਾਣੋ ਭਾਰਤ, ਚੀਨ ਅਤੇ ਪਾਕਿ ਦੀ ਸਥਿਤੀ

ਇਸ ਮੋਸ਼ਨ ਦੇ ਜ਼ਰੀਏ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਜਾਣੀ ਸੀ ਕਿ ਬਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਇਸ ਸਮੇਂ ਬਰੈਂਪਟਨ ਵਿਖੇ AGCO ਵੱਲੋਂ 5 ਭੰਗ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ 24 ਹੋਰ ਅਰਜ਼ੀਆਂ ਵਿਚਾਰ ਅਧੀਨ ਹਨ।

ਨੋਟ- ਬਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਸੀਮਤ ਕਰਨ ਦਾ ਮੋਸ਼ਨ ਹੋਇਆ ਰੱਦ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


author

Vandana

Content Editor

Related News