ਕੈਨੇਡਾ ਦੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਨੂੰ ਮਿਲਿਆ ਖਾਸ ਐਵਾਰਡ

Wednesday, Oct 30, 2019 - 12:57 PM (IST)

ਓਂਟਾਰੀਓ— ਕੈਨੇਡਾ ਦੇ ਪਹਿਲੇ ਦਸਤਾਰਧਾਰੀ ਅਫਸਰ ਬਲਤੇਜ ਸਿੰਘ ਢਿੱਲੋਂ ਦਾ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨ ਕੀਤਾ ਗਿਆ। 'ਦਿ ਟਾਈਮਜ਼ ਆਫ ਕੈਨੇਡਾ' ਦੇ ਵਿਨੇ ਸ਼ਰਮਾ ਵਲੋਂ ਦੀਵਾਲੀ ਮੌਕੇ ਰਖਵਾਏ ਗਏ ਇਸ ਪ੍ਰੋਗਰਾਮ ਦੌਰਾਨ ਬਲਤੇਜ ਢਿੱਲੋਂ ਨੂੰ ਸਨਮਾਨਤ ਕੀਤਾ ਗਿਆ। 53 ਸਾਲਾ ਬਲਤੇਜ ਸਿੰਘ ਹਰ ਉਸ ਭਾਰਤੀ ਅਤੇ ਵਿਦੇਸ਼ੀ ਲਈ ਇਕ ਮਿਸਾਲ ਹਨ, ਜੋ ਕੈਨੇਡਾ 'ਚ ਆਪਣੀ ਮਿਹਨਤ ਸਦਕਾ ਆਪਣੇ ਦੇਸ਼ ਦਾ ਨਾਂ ਉੱਚਾ ਕਰਨਾ ਚਾਹੁੰਦਾ ਹੈ।
 

PunjabKesari

ਤੁਹਾਨੂੰ ਦੱਸ ਦਈਏ ਕਿ ਬਲਤੇਜ ਲਗਭਗ 29 ਸਾਲਾਂ ਤੋਂ ਰਾਇਲ ਕੈਨੇਡੀਅਨ ਮਾਊਂਟਡ ਪੁਲਸ ਵਿਭਾਗ ਦੇ ਵੱਖ-ਵੱਖ ਅਹੁਦਿਆਂ 'ਤੇ ਰਹੇ ਹਨ। ਉਨ੍ਹਾਂ ਦਾ ਜਨਮ ਮਲੇਸ਼ੀਆ 'ਚ ਹੋਇਆ ਸੀ ਤੇ 1983 'ਚ ਉਨ੍ਹਾਂ ਦਾ ਪਰਿਵਾਰ ਕੈਨੇਡਾ ਆ ਕੇ ਵੱਸ ਗਿਆ। ਆਪਣੇ ਜੀਵਨ ਦੇ ਸੰਘਰਸ਼ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਮੁਸ਼ਕਲਾਂ 'ਚੋਂ ਲੰਘ ਕੇ ਇਸ ਅਹੁਦੇ 'ਤੇ ਪੁੱਜੇ ਹਨ। ਉਨ੍ਹਾਂ ਨੂੰ ਦਸਤਾਰਧਾਰੀ ਹੋਣ ਕਾਰਨ ਕਾਫੀ ਟਿੱਪਣੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੇ ਸੰਘਰਸ਼ 'ਚ ਕਈ ਲੋਕਾਂ ਨੇ ਸਾਥ ਦਿੱਤਾ ਤੇ ਆਖੀਰ ਕੈਨੇਡਾ ਸਰਕਾਰ ਨੇ ਪੁਲਸ ਦੇ ਡਰੈੱਸ ਕੋਡ 'ਚ ਤਬਦੀਲੀ ਕਰਨ ਦਾ ਬਿੱਲ ਪਾਸ ਕੀਤਾ। ਬਲਤੇਜ ਸਿੰਘ ਮਗਰੋਂ ਹੁਣ ਕਾਫੀ ਦਸਤਾਰਧਾਰੀ ਕੈਨੇਡਾ ਪੁਲਸ 'ਚ ਸ਼ਾਮਲ ਹਨ। ਉਨ੍ਹਾਂ ਦੇ ਸੰਘਰਸ਼ ਸਦਕਾ ਉਨ੍ਹਾਂ ਦਾ ਨਾਂ ਕੈਨੇਡਾ ਸਣੇ ਕਈ ਦੇਸ਼ਾਂ 'ਚ ਛਾ ਗਿਆ ਹੈ ਤੇ ਇਸ ਇਨਾਮ ਮਗਰੋਂ ਉਨ੍ਹਾਂ ਦਾ ਕੱਦ ਹੋਰ ਉੱਚਾ ਹੋਇਆ ਹੈ।


Related News