ਕੈਨੇਡਾ ਨੇ ਫਾਈਜ਼ਰ ਦੇ ਟੀਕੇ ਨੂੰ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਦਿੱਤੀ ਪ੍ਰਵਾਨਗੀ

05/05/2021 11:49:24 PM

ਟੋਰਾਂਟੋ-ਕੈਨੇਡਾ ਦੇ ਸਿਹਤ ਰੈਗੂਲੇਟਰ ਨੇ 12 ਤੋਂ 16 ਸਾਲ ਦੀ ਉਮਰ ਦੇ ਅਲ੍ਹੱੜਾਂ ਲਈ ਫਾਈਜ਼ਰ ਦੇ ਕੋਵਿਡ-19 ਟੀਕੇ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਜਾਣਕਾਰੀ ਇਸ ਫੈਸਲੇ ਦੇ ਬਾਰੇ 'ਚ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਬੁੱਧਵਾਰ ਨੂੰ ਦਿੱਤੀ। ਅਧਿਕਾਰੀ ਨੇ ਇਹ ਜਾਣਕਾਰੀ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਿੱਤੀ ਕਿਉਂਕਿ ਉਹ ਅਗਲੇ ਐਲਾਨ ਤੋਂ ਪਹਿਲਾਂ ਇਸ ਦੇ ਬਾਰੇ 'ਚ ਬੋਲਣ ਲਈ ਪ੍ਰਵਾਨਗੀ ਨਹੀਂ ਸੀ।

ਇਹ ਵੀ ਪੜ੍ਹੋ-ਨੇਪਾਲ ਨੇ ਕਾਠਮੰਡੂ ਘਾਟੀ ’ਚ 12 ਮਈ ਤੱਕ ਵਧਾਇਆ ਲਾਕਡਾਊਨ

ਉਮੀਦ ਹੈ ਕਿ 'ਯੂ.ਐੱਫ. ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ' ਅਗਲੇ ਹਫਤੇ ਇਸ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਪ੍ਰਵਾਨਗੀ ਦੇ ਸਕਦਾ ਹੈ। ਇਸ ਨਾਲ ਅਗਲੇ ਸਕੂਲੀ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਬੱਚਿਆਂ ਨੂੰ ਟੀਕਾ ਲਾਇਆ ਜਾ ਸਕੇਗਾ। ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦ ਇਕ ਮਹੀਨੇ ਪਹਿਲਾਂ ਹੀ ਕੰਪਨੀ ਨੇ ਪਾਇਆ ਸੀ ਕਿ ਉਸ ਦਾ ਟੀਕਾ ਘੱਟ ਉਮਰ ਦੇ ਬੱਚਿਆਂ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਪਹਿਲਾਂ ਤੋਂ ਹੀ 16 ਸਾਲ ਅਤੇ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਲਈ ਅਧਿਕਾਰਤ ਹੈ। ਫਾਈਜ਼ਰ ਨੇ ਮਾਰਚ ਦੇ ਆਖਿਰ 'ਚ ਅਮਰੀਕਾ ਦੇ 12 ਤੋਂ 15 ਸਾਲ ਦੇ 2260 ਵਾਲੰਟੀਅਰਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ ਹਨ। ਇਸ ਤੋਂ ਇਹ ਪਤਾ ਚੱਲਿਆ ਸੀ ਕਿ ਟੀਕਾ ਲੈ ਚੁੱਕੇ ਅਲ੍ਹੱੜਾਂ 'ਚ ਕਿਸੇ ਵੀ ਕੋਵਿਡ-19 ਦੇ ਕੋਈ ਮਾਮਲੇ ਨਹੀਂ ਸਨ।

ਇਹ ਵੀ ਪੜ੍ਹੋ-ਟਰੰਪ ਨੇ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਕੀਤਾ ਲਾਂਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News