ਟਰੂਡੋ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

Wednesday, Aug 24, 2022 - 11:45 AM (IST)

ਟਰੂਡੋ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

ਓਟਾਵਾ (ਵਾਰਤਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਵੈੱਬਸਾਈਟ 'ਤੇ ਇੱਕ ਪ੍ਰੈਸ ਰਿਲੀਜ਼ ਵਿੱਚ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਰੂਸੀ ਸਰਕਾਰ ਦੇ 62 ਨਜ਼ਦੀਕੀ ਸਹਿਯੋਗੀਆਂ ਅਤੇ ਇੱਕ ਰੱਖਿਆ ਖੇਤਰ ਦੀ ਯੂਨਿਟ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਰਿਹਾ ਹੈ। ਪ੍ਰੈਸ ਰਿਲੀਜ਼ ਦੇ ਅਨੁਸਾਰ ਜਿਹੜੇ ਲੋਕਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ, ਉਹਨਾਂ ਵਿਚ ਰੂਸ ਦੇ ਸੰਘੀ ਗਵਰਨਰ ਅਤੇ ਖੇਤਰੀ ਮੁਖੀ, ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਮੌਜੂਦਾ ਵਰਤਮਾਨ ਵਿੱਚ ਪ੍ਰਵਾਨਿਤ ਰੱਖਿਆ ਖੇਤਰ ਦੀਆਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਸਮੇਤ ਉੱਚ ਅਹੁਦਿਆਂ 'ਤੇ ਨਿਯੁਕਤ ਰੂਸੀ ਸਰਕਾਰੀ ਅਧਿਕਾਰੀ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਹੁਣ ਅਮਰੀਕਾ ਦੇ H-1B ਲਈ ਅਰਜ਼ੀਆਂ ਦੀ ਭਰਮਾਰ, ਵਿੱਤੀ ਸਾਲ 2023 ਦਾ ਟੀਚਾ ਹੋਇਆ ਪੂਰਾ

ਪ੍ਰਧਾਨ ਮੰਤਰੀ ਨੇ ਯੂਕ੍ਰੇਨ ਦੇ ਸੁਰੱਖਿਆ ਖੇਤਰ ਦੇ ਅਦਾਰਿਆਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ ਸ਼ਾਂਤੀ ਅਤੇ ਸਥਿਰਤਾ ਸੰਚਾਲਨ ਪ੍ਰੋਗਰਾਮ ਦੁਆਰਾ ਯੂਕ੍ਰੇਨ ਵਿੱਚ ਦੋ ਪ੍ਰੋਜੈਕਟਾਂ ਲਈ ਫੰਡ ਅਲਾਟ ਕਰਨ ਦਾ ਵੀ ਐਲਾਨ ਕੀਤਾ। ਜਿਸ ਦਿਨ ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਸੀ ਮਤਲਬ 24 ਫਰਵਰੀ ਤੋਂ ਕੈਨੇਡਾ ਨੇ ਰੂਸ, ਯੂਕ੍ਰੇਨ ਅਤੇ ਬੇਲਾਰੂਸ ਦੇ 1,300 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।


author

Vandana

Content Editor

Related News