ਕੈਨੇਡਾ ਤੇ ਅਮਰੀਕਾ ''ਚ ਬੰਬ ਧਮਾਕਿਆਂ ਦੀਆਂ ਅਫਵਾਹਾਂ ਕਾਰਨ ਦਹਿਸ਼ਤ

Friday, Dec 14, 2018 - 02:42 PM (IST)

ਕੈਨੇਡਾ ਤੇ ਅਮਰੀਕਾ ''ਚ ਬੰਬ ਧਮਾਕਿਆਂ ਦੀਆਂ ਅਫਵਾਹਾਂ ਕਾਰਨ ਦਹਿਸ਼ਤ

ਟੋਰਾਂਟੋ /ਵਾਸ਼ਿੰਗਟਨ (ਬਿਊਰੋ)— ਕੈਨੇਡਾ ਤੇ ਅਮਰੀਕਾ ਵਿਚ ਈ-ਮੇਲਜ਼ ਅਤੇ ਫੋਨ ਕਾਲ ਜ਼ਰੀਏ ਕਈ ਥਾਵਾਂ 'ਤੇ ਬੰਬ ਹਮਲੇ ਦੀਆਂ ਧਮਕੀਆਂ ਮਿਲੀ ਰਹੀਆਂ ਹਨ। ਇਸ ਸਬੰਧ ਵਿਚ ਦੋਹਾਂ ਮੁਲਕਾਂ ਦੇ ਪ੍ਰਮੁੱਖ ਸ਼ਹਿਰ ਹਾਈ ਐਲਰਟ 'ਤੇ ਹਨ। ਧਮਕੀਆਂ ਕਾਰਨ ਲੋਕ ਵੀ ਦਹਿਸ਼ਤ ਵਿਚ ਹਨ। ਜ਼ਿਆਦਾਤਰ ਥਾਵਾਂ 'ਤੇ ਇਹ ਧਮਕੀਆਂ ਬੇਬੁਨਿਆਦ ਸਾਬਤ ਹੋਈਆਂ ਹਨ। ਇਸੇ ਤਰ੍ਹਾਂ ਦੀ ਮਿਲੀ ਧਮਕੀ ਦੇ ਤਹਿਤ ਵੀਰਵਾਰ ਨੂੰ ਟੋਰਾਂਟੋ ਦੇ ਡਾਊਨਟਾਊਨ ਕਿੰਗ ਮੈਟਰੋ ਸਟੇਸ਼ਨ ਨੂੰ ਖਾਲੀ ਕਰਵਾਇਆ ਗਿਆ। ਫਾਈਰ ਫਾਈਟਰਜ਼ 'ਤੇ ਬੰਬ ਰੋਕੂ ਦਸਤਾ ਵੀ ਪੂਰੀ ਤਿਆਰੀ ਨਾਲ ਮੌਕੇ 'ਤੇ ਪਹੁੰਚ ਗਏ ਸਨ। ਪੂਰੇ ਕੈਨੇਡਾ ਅਤੇ ਅਮਰੀਕਾ ਦੇ ਸ਼ਹਿਰਾਂ ਵਿਚ ਪੁਲਸ ਨੇ ਈ-ਮੇਲ ਕੀਤੀਆਂ ਬੰਬ ਧਮਕੀਆਂ ਦੀ ਜਾਂਚ ਕੀਤੀ ਪਰ ਅਖੀਰ ਵਿਚ ਸਾਰੀਆਂ ਬੇਬੁਨਿਆਦ ਪਾਈਆਂ ਗਈਆਂ। ਕੁਝ ਈ-ਮੇਲਜ਼ ਦੀ ਹੈਡਿੰਗ ਲਾਈਨ ਸੀ 'ਦੋ ਵਾਰ ਸੋਚੋ'। 

ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸ਼ਹਿਰ ਦੇ ਕਈ ਖੇਤਰਾਂ ਵਿਚ ਮਿਲੀਆਂ ਬੰਬ ਧਮਾਕਿਆਂ ਦੀਆਂ ਅਫਵਾਹਾਂ ਦੀ ਜਾਂਚ ਕੀਤੀ ਗਈ। ਜਿਸ ਵਿਚ ਡਾਊਨਟਾਊਨ ਕਿੰਗ ਸਬਵੇਅ ਸਟੇਸ਼ਨ ਦੀ ਵੀ ਜਾਂਚ ਵੀ ਸ਼ਾਮਲ ਹੈ। ਜਾਂਚ ਪੂਰੀ ਹੋਣ ਦੇ ਇਕ ਘੰਟੇ ਦੇ ਅੰਦਰ ਹੀ ਰੇਲ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ। ਮਾਂਟਰੀਅਲ ਖੇਤਰ ਦੀ ਪੁਲਸ ਦੀ ਕਹਿਣਾ ਹੈ ਕਿ ਉਸ ਨੇ ਘੱਟੋ-ਘੱਟ 5 ਕਾਰੋਬਾਰਾਂ ਵਿਰੁੱਧ ਮਿਲੀਆਂ ਅਫਵਾਹਾਂ 'ਤੇ ਕਾਰਵਾਈ ਕੀਤੀ। ਉੱਧਰ ਓਟਾਵਾ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਵਿਚ ਵੀ ਪੁਲਸ ਨੇ ਦੇਸ਼ ਦੇ ਇਨ੍ਹਾਂ ਛੋਟੇ ਸ਼ਹਿਰਾਂ ਵਿਚ ਵੀ ਇਨ੍ਹਾਂ ਅਫਵਾਹਾਂ ਨਾਲ ਸਬੰਧਤ ਘਟਨਾਵਾਂ ਦਾ ਸਾਹਮਣਾ ਕੀਤਾ। 

ਬ੍ਰਿਟਿਸ਼ ਕੋਲੰਬੀਆ ਵਿਚ ਵੈਨਕੂਵਰ ਦੇ ਸੰਯੁਕਤ ਰਾਜ ਦੇ ਕੌਂਸਲੈਟ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਸੂਬੇ ਵਿਚ ਬਣੇ 15 ਬੰਬ ਧਮਾਕੇ ਦੇ ਖਤਰਿਆਂ ਤੋਂ ਜਾਣੂ ਸਨ। ਵੈਨਕੂਵਰ ਪੁਲਸ ਨੇ ਕਿਹਾ ਕਿ ਉਹ ਵੀ ਸ਼ਹਿਰ ਵਿਚ ਪ੍ਰਾਪਤ ਕਈ ਖਤਰਨਾਕ ਈ-ਮੇਲਜ਼ ਧਮਕੀਆਂ ਤੋਂ ਜਾਣੂ ਸਨ। ਇਕ ਬਿਆਨ ਵਿਚ ਪਬਲਿਕ ਸੇਫਟੀ ਕੈਨੇਡਾ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਧਮਕੀਆਂ ਨੂੰ ਬੇਬੁਨਿਆਦ ਮੰਨਣ ਤੋਂ ਪਹਿਲਾਂ ਸਥਾਨਕ ਕਾਨੂੰਨ ਲਾਗੂ ਕਰਨ ਦੀ ਦਿਸ਼ਾ ਦੀ ਪਾਲਨਾ ਕਰਨ ਅਤੇ ਕੁਝ ਵੀ ਸ਼ੱਕੀ ਕੁਝ ਵੀ ਹੋਣ 'ਤੇ ਉਨ੍ਹਾਂ ਨੂੰ ਰਿਪੋਰਟ ਕਰਨ।  ਇਸੇ ਤਰ੍ਹਾਂ ਦੀਆਂ ਧਮਕੀਆਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਮਿਲ ਰਹੀਆਂ ਹਨ। ਜਿਸ ਕਾਰਨ ਕੁਝ ਅਮਰੀਕੀ ਸਕੂਲਾਂ ਨੂੰ ਜਲਦੀ ਬੰਦ ਕਰ ਦਿੱਤਾ ਗਿਆ ਜਦਕਿ ਬਾਕੀਆਂ ਨੂੰ ਧਮਾਕੇ ਦੇ ਡਰ ਨਾਲ ਖਾਲੀ ਕਰਵਾ ਲਿਆ ਗਿਆ।


author

Vandana

Content Editor

Related News