ਕੈਨੇਡਾ 'ਚ ਵਾਪਰੇ ਭਿਆਨਕ ਹਾਦਸੇ 'ਚ ਅੰਮ੍ਰਿਤਸਰ ਦੇ ਗੁਰਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਮੌਤ

Sunday, Nov 07, 2021 - 10:23 AM (IST)

ਕੈਨੇਡਾ 'ਚ ਵਾਪਰੇ ਭਿਆਨਕ ਹਾਦਸੇ 'ਚ ਅੰਮ੍ਰਿਤਸਰ ਦੇ ਗੁਰਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਮੌਤ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਬੀਤੇ ਦਿਨੀਂ ਕੈਨੇਡਾ ਦੇ ਬਰੈਂਪਟਨ ਵਿਖੇ ਅੰਮ੍ਰਿਤਧਾਰੀ ਗੁਰਸਿੱਖ ਰਵਿੰਦਰ ਸਿੰਘ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਦੀਵਾਲੀ ਵਾਲੀ ਰਾਤ Steeles Advance ਦੇ ਲਾਗੇ ਇੱਕ ਵੇਅਰਹਾਊਸ ਵਿਚ ਹੋਏ ਟਰੱਕ ਟਰੈਲਰ ਦੇ ਦਰਦਨਾਕ ਹਾਦਸੇ ਵਿਚ ਉੱਥੇ ਸਿਕਿਓਰਿਟੀ ਗਾਰਡ ਦਾ ਕੰਮ ਕਰਦੇ ਪੰਜਾਬੀ ਨੌਜਵਾਨ ਰਵਿੰਦਰ ਸਿੰਘ (21) ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰਵਿੰਦਰ ਸਿੰਘ ਵੇਅਰਹਾਊਸ ਵਿਖੇ ਜਦੋਂ ਇੱਕ ਟਰੈਲਰ ਦਾ ਏਅਰ ਲਾਇਨ ਲੋਕ (Airline lock) ਖੋਲ੍ਹ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟਰੈਲਰ ਨਾਲ ਹੁੱਕ ਕਰ ਦਿੱਤਾ, ਜਿਸ ਕਾਰਨ ਪੰਜਾਬੀ ਨੌਜਵਾਨ ਟਰੱਕ ਅਤੇ ਟਰੇਲਰ ਦੇ ਵਿੱਚਕਾਰ ਆ ਗਿਆ ਅਤੇ ਇਸ ਹਾਦਸੇ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ- ਮੈਕਸੀਕੋ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 19 ਲੋਕਾਂ ਦੀ ਮੌਤ (ਤਸਵੀਰਾਂ)

ਪੰਜਾਬ ਤੋਂ ਅੰਮ੍ਰਿਤਸਰ ਨਾਲ ਪਿਛੋਕੜ ਰੱਖਣ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਰਵਿੰਦਰ ਸਿੰਘ 2019 ਵਿਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਕੈਨੇਡਾ ਆਇਆ ਸੀ। ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਜਿੱਥੇ ਪਰਿਵਾਰ ਵਿਚ ਕਾਫ਼ੀ ਮਾਤਮ ਛਾਇਆ ਹੋਇਆ ਹੈ ਅਤੇ ਉਹਨਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਪੰਜਾਬੀ ਭਾਈਚਾਰੇ ਦੇ ਉਸ ਨੂੰ ਜਾਨਣ ਵਾਲੇ ਲੋਕਾਂ ਨੂੰ ਬੇਹੱਦ ਧੱਕਾ ਲੱਗਿਆ ਹੈ।ਸਥਾਨਕ ਪੁਲਸ ਇਸ ਮਾਮਲੇ ਦੀ ਪੂਰੀ ਤਫਤੀਸ਼ ਕਰ ਰਹੀ ਹੈ।ਰਵਿੰਦਰ ਸਿੰਘ ਦੀ ਮੌਤ ਦਾ ਸੁਣ ਕੇ ਪੰਜਾਬੀ ਭਾਈਚਾਰੇ ਵਿਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।

ਨੋਟ- ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਹੋ ਰਹੀ ਬੇਵਕਤੀ ਮੌਤ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ।


author

Vandana

Content Editor

Related News