ਕੈਨੇਡਾ ਵਿਚ ਬੇਰਹਿਮ ਕਾਤਲ ਨੂੰ ਹੋਈ ਉਮਰਕੈਦ

02/11/2019 5:16:47 PM

ਟੋਰਾਂਟੋ (ਏਜੰਸੀ)-ਟੋਰਾਂਟੋ ਦੀ ਗੇਅ ਵਿਲੇਜ ਦੇ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਤੇ 8 ਵਿਅਕਤੀਆਂ ਦਾ ਕਤਲ ਕਰਨ ਵਾਲੇ ਕਾਤਲ ਬਰੂਸ ਮੈਕਾਰਥਰ ਨੂੰ ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲ ਤੱਕ ਉਸ ਨੂੰ ਕੋਈ ਪੈਰੋਲ ਨਹੀਂ ਮਿਲ ਸਕੇਗੀ। ਕ੍ਰਾਊਨ ਵੱਲੋਂ ਮੈਕਾਰਥਰ ਨੂੰ ਲਗਾਤਾਰ ਦੋ ਸਜ਼ਾਵਾਂ ਸੁਣਾਉਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਉਹ ਕਦੇ ਆਜ਼ਾਦ ਨਾ ਹੋ ਸਕੇ। ਜੱਜ ਜੌਹਨ ਮੈਕਮੋਹਨ ਨੇ ਸਜ਼ਾ ਸੁਣਾਉਂਦਿਆਂ ਆਖਿਆ ਕਿ ਆਪਣੇ ਸ਼ਿਕਾਰ ਲੋਕਾਂ ਨੂੰ ਬੰਧਕ ਬਣਾ ਕੇ ਰੱਖਣ ਜਾਂ ਉਨ੍ਹਾਂ ਦੇ ਸ਼ਰੀਰ ਦੇ ਹਿੱਸਿਆਂ ਨੂੰ ਕੱਟ ਕੇ ਮਜ਼ੇ ਲੈਣ ਦੀ ਸੋਚ ਬਹੁਤ ਹੀ ਖਤਰਨਾਕ ਹੈ। ਇਸ ਕਾਰਨ ਜਿਹੜਾ ਡਰ ਪੈਦਾ ਹੋਇਆ ਉਸ ਨੂੰ ਹਰ ਕਿਸੇ ਨੇ ਮਹਿਸੂਸ ਕੀਤਾ।

ਜੱਜ ਦੇ ਇਸ ਫੈਸਲੇ ਬਾਰੇ ਬਚਾਅ ਪੱਖ ਨੇ ਤਰਕ ਦਿੱਤਾ ਕਿ ਮੈਕਾਰਥਰ ਦੀ ਉਮਰ, ਜੋ ਕਿ 67 ਹੈ, ਨੂੰ ਵੇਖਦਿਆਂ ਹੋਇਆਂ 50 ਸਾਲ ਦੀ ਸਜ਼ਾ ਕਾਫੀ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮੈਕਾਰਥਰ ਨੂੰ ਸਕੰਦਰਾਜ ਨਵਰਤਨਮ, ਅਬਦੁਲਬਸ਼ੀਜ਼ ਫੈਜੀ, ਮਜੀਦ ਕਾਇਹਾਨ, ਸ਼ੌਰੂਸ ਮਹਿਮੂਦੀ, ਕ੍ਰਿਸ਼ਨਾ ਕੁਮਾਰ ਕਨਾਗਾਰਤਨਮ, ਡੀਨ ਲਿਸੋਵਿੱਕ, ਸੈਲੀਮ ਐਸਨ ਤੇ ਐਂਡਰਿਊ ਕਿੰਸਮੈਨ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।


Sunny Mehra

Content Editor

Related News