ਕੈਨੇਡਾ : ਚਾਰ ਲੋਕਾਂ ਦੀ ਮੌਤ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਦੀ ਕੈਦ
Sunday, Jun 27, 2021 - 01:31 PM (IST)
ਨਿਊਯਾਰਕ/ਵਿਨੀਪੈਗ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ 'ਚ 40 ਸਾਲਾ ਵਿਨੀਪੈਗ (ਕੈਨੇਡਾ) ਦੇ ਇਕ ਟਰੱਕ ਡਰਾਈਵਰ ਸਰਬਜੀਤ ਸਿੰਘ ਮਠਾਰੂ ਨੂੰ 5 ਸਾਲ ਪਹਿਲਾਂ ਓਂਟਾਰੀਓ ਦੇ ਇੱਕ ਹਾਈਵੇਅ 'ਤੇ ਇੱਕ ਭਿਆਨਕ ਹਾਦਸੇ ਨੂੰ ਅੰਜਾਮ ਦੇਣ ਦੌਰਾਨ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਦੋਸ਼ ਹੇਠ 8 ਸਾਲ ਦੀ ਸਜ਼ਾ ਸੁਣਾਈ ਗਈ ਹੈ।ਅਦਾਲਤ ਵੱਲੋ ਦੋਸ਼ੀ 'ਤੇ 10 ਸਾਲ ਲਈ ਗੱਡੀ ਚਲਾਉਣ 'ਤੇ ਵੀ ਰੋਕ ਲਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਜਾਰਜ ਫਲਾਇਡ ਕਤਲ ਮਾਮਲੇ 'ਚ ਪੁਲਸ ਅਧਿਕਾਰੀ ਨੂੰ 22 ਸਾਲ 6 ਮਹੀਨੇ ਕੈਦ ਦੀ ਸਜ਼ਾ
ਇਸ ਮਾਮਲੇ ਵਿਚ ਓਂਟਾਰੀਓ (ਕੈਨੇਡਾ) ਦੀ ਸੁਪਰੀਅਰ ਕੋਰਟ ਦੇ ਜਸਟਿਸ ਮਾਈਕਲ ਕੋਡ ਨੇ ਇਹ ਸਜ਼ਾ ਸੁਣਾਈ ਹੈ। ਸਰਬਜੀਤ ਮਠਾਰੂ ਸਾਲ 2016 ਦੌਰਾਨ ਫਿੰਚ ਐਵੇਨਿਊ ਨੇੜੇ, ਹਾਈਵੇਅ 400 'ਤੇ 11 ਵਾਹਨਾਂ ਦੌਰਾਨ ਹੋਏ ਹਾਦਸੇ ਦੇ ਸੰਬੰਧ ਵਿੱਚ 4 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਇਸ ਹਾਦਸੇ ਦੌਰਾਨ ਇੱਕੋ ਹੀ ਪਰਿਵਾਰ ਦੇ ਤਿੰਨ ਲੋਕ ਮਾਰੇ ਗਏ ਸਨ ਅਤੇ ਇੱਕ ਹੋਰ ਦੀ ਮੌਤ ਵੀ ਮੋਤ ਹੋ ਗਈ ਸੀ। ਇਸ ਹਾਦਸੇ ਦਾ ਸ਼ਿਕਾਰ ਹੋਈ ਸ਼ਾਮਿਲ ਇਕ ਪੀੜਤ 5 ਸਾਲ ਦੀ ਬੱਚੀ ਵੀ ਸ਼ਾਮਿਲ ਸੀ। ਟਰੱਕ ਡਰਾਈਵਰ ਕੰਸਟਰਕਸ਼ਨ ਜੋਨ ਵਿੱਚ ਤੇਜ਼ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ, ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ।