ਇਕ ਹੋਰ ਰਹੱਸਮਈ ''ਦਿਮਾਗੀ ਬੀਮਾਰੀ'' ਦੀ ਚਪੇਟ ''ਚ ਕੈਨੇਡਾ, ਵਿਗਿਆਨੀ ਚਿੰਤਤ

Sunday, Jun 06, 2021 - 06:50 PM (IST)

ਕਿਊਬੇਕ (ਬਿਊਰੋ): ਕੋਰੋਨਾ ਵਾਇਰਸ ਦੀ ਖਤਰਨਾਕ ਲਹਿਰ ਨਾਲ ਜੂਝ ਰਹੀ ਦੁਨੀਆ ਨੂੰ ਕੈਨੇਡਾ ਦੀ ਇਕ ਰਹੱਸਮਈ ਬੀਮਾਰੀ ਨੇ ਹੋਰ ਚਿੰਤਾ ਵਿਚ ਪਾ ਦਿੱਤਾ ਹੈ। ਇੱਥੋਂ ਦੇ ਇਕ ਸੂਬੇ ਵਿਚ ਘੱਟੋ-ਘੱਟ 48 ਲੋਕਾਂ ਵਿਚ ਅਨੀਂਦਰਾ ਜਾਂ ਇਨਸੌਮਨੀਆ (insomnia), ਅੰਗਾਂ ਵਿਚ ਕਮਜ਼ੋਰੀ ਅਤੇ ਭਰਮ ਜਿਹੇ ਲੱਛਣ (hallucinogenic symptoms) ਦਿਖਾਈ ਦਿੱਤੇ ਹਨ। ਇਹਨਾਂ ਲੋਕਾਂ ਨੂੰ ਸੁਪਨੇ ਵਿਚ ਮਰੇ ਹੋਏ ਲੋਕ ਦਿਸ ਰਹੇ ਹਨ। ਇਹਨਾਂ ਸੁਰਾਗਾਂ ਦੇ ਆਧਾਰ 'ਤੇ ਬੀਮਾਰੀ ਦਾ ਪਤਾ ਲਗਾਉਣ ਲਈ ਕੈਨੇਡਾ ਦੇ ਕਈ ਨਿਊਰੋਲੌਜੀਸਟ ਦਿਨ-ਰਾਤ ਅਧਿਐਨ ਕਰ ਰਹੇ ਹਨ। ਇਸ ਤੋਂ ਪਹਿਲਾਂ ਕੈਨੇਡਾ ਵਿਚ 'ਮੈਡ ਕਾਉ' ਡਿਜੀਜ਼ ਜਿਹੀ ਜਾਨਵਰਾਂ ਦੀ ਬੀਮਾਰੀ ਤੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵਿਗਿਆਨੀ ਕਰ ਰਿਹੈ ਅਧਿਐਨ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੀਮਾਰੀ ਸੇਲਫੋਨ ਟਾਵਰਾਂ ਦੇ ਰੇਡੀਏਸ਼ਨ ਤੋਂ ਫੈਲ ਰਹੀ ਹੈ। ਉੱਥੇ ਕਈ ਅਜਿਹੇ ਵੀ ਹਨ ਜੋ ਇਸ ਬੀਮਾਰੀ ਲਈ ਕੋਰੋਨਾ ਵੈਕਸੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਭਾਵੇਂਕਿ ਉਹਨਾਂ ਦੇ ਇਸ ਦਾਅਵੇ ਦੀ ਕੋਈ ਵੀ ਵਿਗਿਆਨਕ ਪੁਸ਼ਟੀ ਨਹੀਂ ਹੋਈ ਹੈ। ਇਸ ਤਰ੍ਹਾਂ ਦੇ ਲੱਛਣਾਂ ਨੇ ਕੈਨੇਡਾ ਦੇ ਮੈਡੀਕਲ ਇੰਸਟੀਟਿਊਸ਼ਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਦੁਨੀਆ ਭਰ ਦੇ ਸੀਨੀਅਰ ਨਿਊਰੋਲੌਜੀਸਟ ਇਸ ਬੀਮਾਰੀ ਦੇ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹੁਣ ਤੱਕ 6 ਲੋਕਾਂ ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਇਸ ਰਹੱਸਮਈ ਬੀਮਾਰੀ ਦੇ ਮਰੀਜ਼ ਅਟਲਾਂਟਿਕ ਤੱਟ 'ਤੇ ਰਹਿੰਦੇ ਕੈਨੇਡਾ ਦੇ ਨਿਊ ਬ੍ਰੰਸਬਿਕ ਸੂਬੇ ਵਿਚ ਮਿਲੇ ਹਨ, ਜਿਸ ਮਗਰੋਂ ਇੱਥੇ ਲੋਕਾਂ ਵਿਚਾਲੇ ਡਰ ਪੈਦਾ ਹੋ ਗਿਆ ਹੈ। ਪਿਛਲੇ 6 ਸਾਲ ਤੋਂ ਇਸ ਬੀਮਾਰੀ ਨਾਲ ਦਰਜਨਾਂ ਲੋਕ ਪੀੜਤ ਹੋਏ ਹਨ ਜਿਹਨਾਂ ਵਿਚੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊ ਬ੍ਰੰਸਬਿਕ ਸੂਬੇ ਦੇ ਇਕ ਪਿੰਡ ਬਰਟਰੈਂਡ ਦੇ ਮੇਅਰ ਯਵੋਨ ਗੋਡਿਨ ਨੇ ਕਿਹਾ ਕਿ ਇੱਥੋਂ ਦੇ ਵਸਨੀਕ ਚਿੰਤਤ ਹਨ।

ਪੜ੍ਹੋ ਇਹ ਅਹਿਮ ਖਬਰ - ਸ਼ਾਨਦਾਰ ਆਫਰ, ਖਰੀਦੋ ਕੱਛੂਕੰਮਾ ਅਤੇ ਮਹਿਲ ਜਿਹਾ ਘਰ ਪਾਓ ਮੁਫ਼ਤ

ਵਿਗਿਆਨੀ ਕਰ ਰਿਹੇ ਅਧਿਐਨ
ਉਹਨਾਂ ਨੇ ਕਿਹਾ ਕਿ ਲੋਕ ਪੁੱਛ ਰਹੇ ਹਨ ਕੀ ਇਹ ਬੀਮਾਰੀ ਵਾਤਾਵਰਨ ਤੋਂ ਫੈਲ ਰਹੀ ਹੈ। ਕੀ ਇਹ ਜੈਨੇਟਿਕ ਹੈ ਜਾਂ ਫਿਰ ਮੱਛੀ ਜਾਂ ਹਿਰਨ ਦਾ ਮਾਸ ਖਾਣ ਤੋਂ ਫੈਲ ਰਹੀ ਹੈ। ਜੇਕਰ ਇਹ ਸਭ ਕੁਝ ਨਹੀਂ ਤਾਂ ਕੀ ਹੈ। ਹਰ ਕੋਈ ਜਵਾਬ ਚਾਹੁੰਦਾ ਹੈ ਪਰ ਸਥਾਨਕ ਵਸਨੀਕਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਹਾਲੇ ਦੇਸ਼ ਦੇ ਵੱਡੇ-ਵੱਡੇ ਵਿਗਿਆਨੀਆਂ ਕੋਲ ਵੀ ਨਹੀਂ ਹਨ। ਕੈਨੇਡਾ ਵਿਚ ਅੱਜ ਤੋਂ 15 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਸ਼ੁਰੂ ਹੋਇਆ। ਇਸੇ ਕਾਰਨ ਲੋਕਾਂ ਦਾ ਧਿਆਨ ਇਸ ਬੀਮਾਰੀ ਤੋਂ ਹਟ ਗਿਆ। ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਵਿਚ ਜੁਟੇ ਸਿਹਤ ਅਧਿਕਾਰੀਆਂ ਨੇ ਇਸ ਰਹੱਸਮਈ ਬੀਮਾਰੀ ਦੀ ਗੰਭੀਰਤਾ ਨੂੰ ਸਮਝਣ ਵਿਚ ਗਲਤੀ ਕਰ ਦਿੱਤੀ। ਇਸ ਬੀਮਾਰੀ ਦੀ ਜਨਤਕ ਸੂਚਨਾ ਮਾਰਚ ਵਿਚ ਲੋਕਾਂ ਨੂੰ ਉਦੋਂ ਮਿਲੀ ਜਦੋਂ ਨਿਊ ਬ੍ਰੰਸਬਿਕ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਇਕ ਪ੍ਰੈੱਸ ਰਿਲੀਜ਼ ਵਿਚ ਇਸ ਬਾਰੇ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ-  ਟੀਕਾਕਰਨ 'ਚ ਤੇਜ਼ੀ ਲਈ ਵਿਕਟੋਰੀਆ ਨੂੰ ਭੇਜੇ ਗਏ ਕੋਵਿਡ-19 ਦੇ ਵਾਧੂ 100,000 ਟੀਕੇ

ਲੋੜੀਂਦੇ ਅਧਿਐਨ ਦੀ ਕਮੀ
ਇਸ ਬੀਮਾਰੀ ਦੀ ਜਾਂਚ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਹੌਲੀ ਪ੍ਰਤੀਕਿਰਿਆ ਗਲੌਬਲ ਮਹਾਮਾਰੀ ਦੌਰਾਨ ਹੋਰ ਮੈਡੀਕਲ ਹਾਲਾਤ ਦੀ ਚੁਣੌਤੀ ਨੂੰ ਰੇਖਾਂਕਿਤ ਕਰ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਕਾਰਨ ਲੋਕ ਇਸ ਬੀਮਾਰੀ ਨੂੰ ਲੈਕੇ ਕੋਈ ਖਾਸ ਧਿਆਨ ਨਹੀਂ ਦੇ ਰਹੇ ਹਨ। ਮੈਡੀਕਲ ਮਾਹਰਾਂ ਨੇ ਕਿਹਾ ਕਿ ਬੀਮਾਰੀ ਦੇ ਬਾਰੇ ਵਿਚ ਅਸਪਸ਼ੱਟਤਾ ਇਹ ਦੱਸਦੀ ਹੈ ਕਿ ਮੈਡੀਕਲ ਵਿਗਿਆਨ ਵਿਚ ਅਸਧਾਰਨ ਤਰੱਕੀ ਦੇ ਬਾਵਜੂਦ ਅਸੀਂ ਹਾਲੇ ਵੀ ਮਾਨਸਿਕ ਬੀਮਾਰੀ ਜਾਂ ਨਿਊਰੋ ਨਾਲ ਜੁੜੀਆਂ ਬੀਮਾਰੀਆਂ ਦੀ ਜਾਣਕਾਰੀ ਵਿਚ ਪਛੜੇ ਹੋਏ ਹਾਂ।

ਨੋਟ-  ਇਕ ਹੋਰ ਰਹੱਸਮਈ 'ਦਿਮਾਗੀ ਬੀਮਾਰੀ' ਦੀ ਚਪੇਟ 'ਚ ਕੈਨੇਡਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News