ਚੰਨ ਦੀ ਧਰਤੀ ''ਤੇ ਲੁਕਿਆ ਹੋ ਸਕਦਾ ਹੈ ਕੀਮਤੀ ਧਾਤਾਂ ਦਾ ਭੰਡਾਰ

09/04/2019 1:01:55 PM

ਟੋਰਾਂਟੋ (ਭਾਸ਼ਾ)— ਧਰਤੀ ਅਤੇ ਚੰਨ 'ਤੇ ਕੀਮਤੀ ਧਾਤਾਂ ਦੀ ਮੌਜੂਦਗੀ ਦੇ ਸੰਬੰਧ ਵਿਚ ਕੀਤੇ ਗਏ ਇਕ ਅਧਿਐਨ ਮੁਤਾਬਕ ਧਰਤੀ ਦੇ ਇਕਲੌਤੇ ਉਪਗ੍ਰਹਿ ਦੇ ਗਰਭ ਵਿਚ ਕੀਮਤੀ ਧਾਤਾਂ ਦਾ ਵੱਡਾ ਭੰਡਾਰ ਲੁਕਿਆ ਹੋ ਸਕਦਾ ਹੈ। ਕੈਨੇਡਾ ਦੀ ਡਲਹੌਜ਼ੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਜੇਮਜ਼ ਬ੍ਰੇਨਨ ਦਾ ਕਹਿਣਾ ਹੈ ਕਿ ਅਸੀਂ ਚੰਨ 'ਤੇ ਮੌਜੂਦ ਜਵਾਲਾਮੁਖੀ ਪੱਥਰਾਂ ਵਿਚ ਪਾਏ ਜਾਣ ਵਾਲੇ ਸਲਫਰ ਦਾ ਸੰਬੰਧ ਚੰਨ ਦੇ ਗਰਭ ਵਿਚ ਲੁਕੇ ਆਇਰਨ ਸਲਫੇਟ ਨਾਲ ਜੋੜਨ ਵਿਚ ਸਫਲ ਰਹੇ ਹਾਂ। ਬ੍ਰੇਨਨ ਦਾ ਕਹਿਣਾ ਹੈ ਕਿ ਧਰਤੀ 'ਤੇ ਮੌਜੂਦ ਧਾਤ ਭੰਡਾਰ ਦੀ ਜਾਂਚ ਅਤੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਪਲੈਟੀਨਮ ਅਤੇ ਪਲਾਡੀਅਮ ਜਿਹੀਆਂ ਕੀਮਤੀ ਧਾਤਾਂ ਦੀ ਮੌਜੂਦਗੀ ਦੇ ਅਧਿਐਨ ਲਈ ਆਇਰਨ ਸਲਫਾਈਡ ਬਹੁਤ ਮਹੱਤਵਪੂਰਣ ਹੈ। 

ਵਿਗਿਆਨੀਆਂ ਦਾ ਲੰਬੇ ਸਮੇਂ ਤੋਂ ਅਨੁਮਾਨ ਹੈ ਕਿ ਚੰਨ ਦਾ ਨਿਰਮਾਣ ਧਰਤੀ ਤੋਂ ਨਿਕਲੇ ਇਕ ਵੱਡੇ ਗ੍ਰਹਿ ਦੇ ਆਕਾਰ ਦੇ ਗੋਲੇ ਨਾਲ ਕਰੀਬ 4.5 ਅਰਬ ਸਾਲ ਪਹਿਲਾਂ ਹੋਇਆ ਹੈ। ਦੋਹਾਂ ਦੇ ਇਤਿਹਾਸ ਵਿਚ ਸਮਾਨਤਾ ਕਾਰਨ ਅਜਿਹਾ ਮੰਨਿਆ ਜਾਂਦਾ ਹੈ ਕਿ ਦੋਹਾਂ ਦੀ ਬਣਾਵਟ ਵੀ ਇਕੋ ਜਿਹੀ ਹੈ। ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਚੰਨ ਨੂੰ ਲੈ ਕੇ ਕੀਤੇ ਗਏ ਅਧਿਐਨ ਦਾ ਵੇਰਵਾ ਦਿੱਤਾ ਗਿਆ ਹੈ। ਬ੍ਰੇਨਨ ਨੇ ਕਿਹਾ,''ਸਾਡੇ ਨਤੀਜੇ ਦੱਸਦੇ ਹਨ ਕਿ ਚੰਨ ਦੀਆਂ ਚਟਾਨਾਂ ਵਿਚ ਸਲਫਰ ਦੀ ਮੌਜੂਦਗੀ, ਉਸ ਦੀ ਡੂੰਘਾਈ ਵਿਚ ਆਇਰਨ ਸਲਫਾਈਡ ਦੀ ਮੌਜੂਦਗੀ ਦਾ ਮਹੱਤਵਪੂਰਣ ਸੰਕੇਤ ਹੈ। ਸਾਡੇ ਵਿਚਾਰ ਨਾਲ ਜਦੋਂ ਲਾਵਾ ਬਣਿਆ ਉਦੋਂ ਕਈ ਕੀਮਤੀ ਧਾਤਾਂ ਪਿੱਛੇ ਦੱਬੀਆਂ ਗਈਆਂ।''


Vandana

Content Editor

Related News