ਜਸਟਿਨ ਟਰੂਡੋ ਕਰਨਗੇ ਇਥੋਪੀਆ, ਸੇਨੇਗਲ ਅਤੇ ਜਰਮਨੀ ਦਾ ਦੌਰਾ
Sunday, Feb 02, 2020 - 12:03 PM (IST)

ਓਟਾਵਾ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 6 ਤੋਂ 14 ਫਰਵਰੀ ਤੱਕ ਇਥੋਪੀਆ, ਸੇਨੇਗਲ ਅਤੇ ਜਰਮਨੀ ਦੀ ਯਾਤਰਾ ਕਰਨਗੇ । ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ।ਇਸ ਦੌਰੇ ਦੌਰਾਨ ਟਰੂਡੋ ਤਿੰਨ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ,''ਇਥੋਪੀਆ ਵਿਚ ਉਹ 33ਵੇਂ ਅਫਰੀਕੀ ਸੰਘ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਵਾਲੇ ਵਿਸ਼ਵ ਨੇਤਾਵਾਂ ਦੇ ਨਾਲ ਬੈਠਕ ਕਰਨਗੇ। ਬੈਠਕ ਦੌਰਾਨ ਟਰੂਡੋ ਅਫਰੀਕਾ ਦੇਸ਼ਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਸਮਾਗਮਾਂ ਵਿਚ ਹਿੱਸਾ ਲੈਣਗੇ।'' ਦਫਤਰ ਨੇ ਇਹ ਵੀ ਦੱਸਿਆ ਕਿ ਟਰੂਡੋ ਜਰਮਨੀ ਵਿਚ ਮਿਊਨਿਖ ਸੁਰੱਖਿਆ ਸੰਮੇਲਨ ਵਿਚ ਵੀ ਸ਼ਾਮਲ ਹੋਣਗੇ।