ਟਰੂਡੋ ਨੇ ਪੰਜਾਬੀ ਐੱਮ.ਪੀ. ਕਮਲਪ੍ਰੀਤ ਨੂੰ ਵਿਆਹ ਲਈ ਦਿੱਤੀਆਂ ਸ਼ੁੱਭਕਾਮਨਾਵਾਂ

09/17/2019 2:59:47 PM

ਟੋਰਾਂਟੋ (ਏਜੰਸੀ)— ਕੈਨੇਡਾ ਵਿਚ ਅਕਤੂਬਰ ਮਹੀਨੇ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਟਰੂਡੋ ਸਰਕਾਰ ਦੀ ਪੰਜਾਬੀ ਸੰਸਦ ਮੈਂਬਰ ਕਮਲਪੀ੍ਰਤ ਖਹਿਰਾ ਅਗਲੇ ਸਾਲ ਵਿਆਹ ਰਚਾਉਣ ਜਾ ਰਹੀ ਹੈ। ਇਸ ਮੌਕੇ ਜਸਟਿਨ ਟਰੂਡੋ ਨੇ ਦੋਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ।  

ਕਮਲਪ੍ਰੀਤ ਨੇ ਆਪਣੇ ਵਿਆਹ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕਰਦਿਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਕਮਲਪ੍ਰੀਤ ਨੇ ਲਿਖਿਆ ਕਿ ਉਹ ਆਪਣੇ ਹੋਣ ਵਾਲੇ ਜੀਵਨਸਾਥੀ ਜਸਪ੍ਰੀਤ ਨਾਲ ਕਾਫੀ ਖੁਸ਼ ਹੈ। ਉਸ ਦਾ ਹੋਣ ਵਾਲਾ ਪਤੀ, ਉਸ ਦਾ ਦੋਸਤ ਹੈ। ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਜਸਪ੍ਰੀਤ ਸਾਲ 2015 ਦੀਆਂ ਚੋਣਾਂ ਵਿਚ ਕਮਲਪ੍ਰੀਤ ਦਾ ਵਿੱਤੀ ਏਜੰਟ ਵੀ ਰਹਿ ਚੁੱਕਾ ਹੈ। ਦੋਵੇਂ ਅਗਲ ਸਾਲ ਮਾਰਚ ਮਹੀਨੇ ਵਿਆਹ ਕਰ ਰਹੇ ਹਨ। 

ਇੱਥੇ ਦੱਸ ਦਈਏ ਕਿ ਕਮਲਪ੍ਰੀਤ ਖਹਿਰਾ ਹਾਊਸ ਆਫ ਕੈਨੇਡਾ ਵਿਚ ਬਰੈਂਪਟਨ ਤੋਂ ਐੱਮ.ਪੀ. ਚੁਣੀ ਗਈ ਸੀ। ਕਮਲਪ੍ਰੀਤ ਭਾਰਤ ਦੀ ਜੰਮਪਲ ਹੈ। ਦਿੱਲੀ ਵਿਚ ਪੈਦਾ ਹੋਈ ਕਮਲਪ੍ਰੀਤ ਛੋਟੀ ਉਮਰ ਵਿਚ ਹੀ ਕੈਨੇਡਾ ਆ ਗਈ ਸੀ। ਇੱਥੇ ਉਸ ਨੇ ਮਨੋਵਿਗਿਆਨ ਤੇ ਨਰਸਿੰਗ ਵਿਚ ਡਿਗਰੀ ਕੀਤੀ ਅਤੇ ਇਸ ਮਗਰੋਂ ਕੈਨੇਡਾ ਵਿਚ ਇਕ ਰਜਿਸਟਰਡ ਨਰਸ ਬਣ ਗਈ।


Vandana

Content Editor

Related News