ਟਰੂਡੋ ਦੀ ਅਪੀਲ, ''ਨਫਰਤ'' ਵਿਰੁੱਧ ਸਮਾਨ ਵਿਚਾਰਧਾਰਾ ਵਾਲੇ ਦੇਸ਼ ਹੋਣ ਇਕਜੁੱਟ
Tuesday, Mar 19, 2019 - 12:31 PM (IST)
ਓਟਾਵਾ (ਭਾਸ਼ਾ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਨਫਰਤ' ਨਾਲ ਨਜਿੱਠਣ ਨੂੰ ਲੈ ਕੇ ਨੇਤਾਵਾਂ ਦੀ ਅਣਦੇਖੀ ਬਾਰੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਵਿਚ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਹੋਏ ਹਮਲੇ ਦੀ ਪਿੱਠਭੂਮੀ ਵਿਚ ਗੋਰਿਆਂ ਦੇ ਸਰਬ ਉੱਚ ਹੋਣ ਦੀ ਮਾਨਸਿਕਤਾ ਦੇ ਵਿਰੋਧ ਵਿਚ ਸੰਸਦ ਵਿਚ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ ਗਿਆ। ਟਰੂਡੋ ਨੇ ਸੋਮਵਾਰ ਨੂੰ ਹਾਊਸ ਕਾਫ ਕਾਮਨਜ਼ ਵਿਚ ਕਿਹਾ,''ਮੈਂ ਅੱਜ 'ਨਫਰਤ' ਦੀ ਮਾਨਸਿਕਤਾ 'ਤੇ ਰੋਸ਼ਨੀ ਪਾਉਣ ਅਤੇ ਇਸ ਨਾਲ ਨਜਿੱਠਣ ਵਿਚ ਸਾਡੀ ਅਣਦੇਖੀ 'ਤੇ ਆਪਣੇ ਵਿਚਾਰ ਰੱਖਣ ਲਈ ਇੱਥੇ ਖੜ੍ਹਾ ਹੋਇਆ ਹਾਂ।''
ਟਰੂਡੋ ਨੇ ਕਿਹਾ ਕਿ ਨੇਤਾ ਹੋਣ ਦੇ ਨਾਤੇ ਅਸੀਂ ਕੁਝ ਲੋਕ ਵਿਸ਼ੇਸ਼ ਅਧਿਕਾਰ ਪ੍ਰਾਪਤ ਹਾਂ ਅਤੇ ਇਸ ਬਾਰੇ ਵਿਚ ਕੁਝ ਕਰਨ ਦੀ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ। ਟਰੂਡੋ ਨੇ ਕਿਹਾ,''ਪਾਰਟੀ ਰਾਜਨੀਤੀ, ਪ੍ਰਸ਼ਾਸਨ ਅਤੇ ਮਹੱਤਵਪੂਰਣ ਖੇਤਰਾਂ ਵਿਚ ਕੱਟੜਤਾ ਨੂੰ ਸਮਰਥਨ ਦਿੱਤੇ ਜਾਣ ਨਾਲ ਜਟਿਲਤਾ ਵੱਧਦੀ ਹੈ। ਮੈਂ ਦੁਨੀਆ ਦੇ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਇਸ ਲੜਾਈ ਵਿਚ ਕੈਨੇਡਾ ਨਾਲ ਇਕਜੁੱਟ ਹੋਣ ਦੀ ਅਪੀਲ ਕਰਦਾ ਹਾਂ। ਮੁਸਲਿਮ, ਈਸਾਈ, ਯਹੂਦੀ, ਗੈਰ ਗੋਰੇ, ਗੋਰੇ ਸਾਨੂੰ ਸਾਰਿਆਂ ਨੂੰ 'ਨਫਰਤ' ਵਿਰੁੱਧ ਇਕ ਟੀਮ ਬਣਾ ਕੇ ਲੜਨਾ ਹੋਵੇਗਾ।''