ਕੈਨੇਡਾ: ਭਾਰਤੀ ਪ੍ਰਵਾਸੀਆਂ ਨੇ NDP ਆਗੂ ਜਗਮੀਤ ਸਿੰਘ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Monday, Sep 06, 2021 - 01:26 PM (IST)

ਕੈਨੇਡਾ: ਭਾਰਤੀ ਪ੍ਰਵਾਸੀਆਂ ਨੇ NDP ਆਗੂ ਜਗਮੀਤ ਸਿੰਘ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਵੈਨਕੂਵਰ (ਏ.ਐਨ.ਆਈ.): ਕੈਨੇਡਾ ਵਿੱਚ ਹਿੰਦੂ ਭਾਈਚਾਰੇ 'ਤੇ ਹੋਏ ਹਮਲੇ 'ਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਨੇਤਾ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਦੀ ਚੁੱਪੀ ਨੇ ਉਹਨਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਜਗਮੀਤ ਸਿੰਘ ਤੋਂ ਇਸ ਬਾਰੇ ਜਵਾਬ ਲੈਣ ਲਈ ਵੈਨਕੂਵਰ ਵਿੱਚ ਵੱਡੀ ਗਿਣਤੀ ਵਿਚ ਭਾਰਤੀ ਪ੍ਰਵਾਸੀ ਇਕੱਠੇ ਹੋਏ। ਇਹ ਵਿਰੋਧ 20 ਸਤੰਬਰ ਨੂੰ ਕੈਨੇਡਾ ਵਿੱਚ ਹੋਣ ਵਾਲੀਆਂ ਕੌਮੀ ਚੋਣਾਂ ਦੌਰਾਨ ਸਾਹਮਣੇ ਆਇਆ ਹੈ।

ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਜਗਮੀਤ ਸਿੰਘ ਦੇ ਹਲਕੇ ਵਿੱਚ ਉਹਨਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਲੋਕਾਂ ਦਾ ਸਮੂਹ ਇਕੱਠਾ ਹੋਇਆ। ਕਾਰਕੁਨ ਸਿੰਘ ਦੀ ਆਲੋਚਨਾ ਕਰਦੇ ਹੋਏ ਬੈਨਰਾਂ ਨਾਲ ਉਹਨਾਂ ਦੇ ਦਫਤਰ ਤੱਕ ਚਲੇ ਗਏ।ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨੇ ਕਿਹਾ,"ਜਗਮੀਤ ਏਅਰ ਇੰਡੀਆ ਬੰਬਾਰੀ 'ਤੇ ਚੁੱਪ ਕਿਉਂ ਹਨ? ਜਗਮੀਤ ਕਦੇ ਮੰਦਰਾਂ ਵਿੱਚ ਕਿਉਂ ਨਹੀਂ ਜਾਂਦੇ ਅਤੇ ਉਹ ਆਜ਼ਾਦੀ ਦਿਵਸ 'ਤੇ ਬਰੈਂਪਟਨ ਵਿੱਚ ਕੈਨੇਡੀਅਨ ਹਿੰਦੂਆਂ 'ਤੇ ਹੋਏ ਹਮਲੇ 'ਤੇ ਚੁੱਪ ਕਿਉਂ ਹਨ। ਹਿੰਦੂ ਭਾਈਚਾਰਾ ਖਾਸ ਕਰਕੇ ਉਹਨਾਂ ਦੀ ਅਗਵਾਈ ਵਿੱਚ ਅਸੁਰੱਖਿਅਤ ਮਹਿਸੂਸ ਕਰਦਾ ਹੈ।"

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪ੍ਰਦਰਸ਼ਨਕਾਰੀਆਂ ਨੇ ਪੋਸਟਰ ਵੀ ਫੜੇ ਹੋਏ ਸਨ ਜਿਨ੍ਹਾਂ ਵਿੱਚ ਲਿਖਿਆ ਸੀ ਕਿ "ਜਗਮੀਤ ਸਿੰਘ ਦਾ ਪਰਿਵਾਰ ਹਿੰਦੂਆਂ 'ਤੇ ਹਮਲਾ ਕਰਦਾ ਹੈ ਅਤੇ ਕੈਨੇਡਾ ਵਿੱਚ ਆਜ਼ਾਦ ਘੁੰਮਦਾ ਹੈ।" ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀਆਂ ਨੇ ਇਸ ਸੰਬੰਧ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਨੂੰ ਆਯੋਜਿਤ ਕਰਨ ਦੀ ਯੋਜਨਾ ਪ੍ਰਗਟ ਕੀਤੀ ਹੈ। ਹੁਣ ਤੱਕ, ਜਗਮੀਤ ਸਿੰਘ ਦੇ ਦਫਤਰ ਨੇ ਦੋਸ਼ਾਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ। 

ਕੈਨੇਡਾ ਵਿੱਚ ਹਿੰਦੂ ਘੱਟ ਗਿਣਤੀਆਂ 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਆਲੋਚਨਾ ਕਰਦਿਆਂ, ਭਾਰਤੀ ਮੂਲ ਦੇ ਲੋਕ ਜਗਮੀਤ ਸਿੰਘ ਨੂੰ ਹਿੰਦੂ-ਕੈਨੇਡੀਅਨਾਂ ਸਮੇਤ ਸਾਰੇ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਲਈ ਬੁਲਾਉਂਦੇ ਰਹੇ ਹਨ। ਹਾਲ ਹੀ ਦੇ ਮਹੀਨਿਆਂ ਵਿੱਚ, ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਨੇ ਭਾਰਤ-ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮੰਗ ਕਰਦਿਆਂ ਕਈ ਰੈਲੀਆਂ ਕੀਤੀਆਂ ਹਨ। ਇਸ ਸਾਲ ਦੇ ਸ਼ੁਰੀ ਵਿੱਚ, ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਸੀ ਕਿਉਂਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਦੀਆਂ ਰਿਪੋਰਟਾਂ ਦੇ ਬਾਅਦ ਵੱਖਵਾਦੀ ਸਮੂਹਾਂ ਦੁਆਰਾ ਭਾਰਤੀ ਭਾਈਚਾਰੇ ਨੂੰ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ "ਤਿਰੰਗਾ ਰੈਲੀ" ਕਰਨ ਤੋਂ ਬਾਅਦ ਧਮਕੀਆਂ ਦਿੱਤੀਆਂ ਗਈਆਂ ਹਨ।


author

Vandana

Content Editor

Related News