ਕੈਨੇਡਾ : ਨਸ਼ੇ ''ਚ ਡਰਾਈਵਿੰਗ ਕਰਨ ਤੇ ਹਥਿਆਰ ਰੱਖਣ ਦੇ ਮਾਮਲੇ ''ਚ ਪੰਜਾਬੀ ਗ੍ਰਿਫਤਾਰ

Tuesday, Feb 26, 2019 - 01:54 AM (IST)

ਕੈਨੇਡਾ : ਨਸ਼ੇ ''ਚ ਡਰਾਈਵਿੰਗ ਕਰਨ ਤੇ ਹਥਿਆਰ ਰੱਖਣ ਦੇ ਮਾਮਲੇ ''ਚ ਪੰਜਾਬੀ ਗ੍ਰਿਫਤਾਰ

ਬਰੈਂਪਟਨ—ਪੀਲ ਰੀਜਨਜਲ ਪੁਲਸ ਨੇ ਮਿਸੀਸਾਗਾ ਦੇ ਰਮਨਦੀਪ ਸੀਰਾ ਨੂੰ ਨਸ਼ੇ 'ਚ ਡਰਾਈਵਿੰਗ ਕਰਨ ਅਤੇ ਹਥਿਆਰ ਰੱਖਣ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ। ਪੁਲਸ ਨੂੰ ਬਰੈਂਪਟਨ ਦੇ ਮੈਕਲਾਫਲਿਨ ਰੋਡ ਅਤੇ ਸਟੀਲਜ਼ ਐਵੇਨਿਊ ਵੈਟਸ ਇਲਾਕੇ 'ਚ ਨਸ਼ੇ 'ਚ ਡਰਾਈਵਿੰਗ ਦੀ ਸ਼ਿਕਾਇਤ ਮਿਲੀ ਸੀ ਅਤੇ ਪੁਲਸ ਅਫਸਰਾਂ ਨੇ ਕਿ ਗੱਡੀ ਨੂੰ ਰੋਕਿਆ ਜਿਸ 'ਚ ਦੋ ਜਣੇ ਸਵਾਰ ਸਨ। 25 ਸਾਲ ਦਾ ਰਮਨਦੀਪ ਕਾਰ ਚਲਾ ਰਿਹਾ ਸੀ ਅਤੇ ਉਸ ਨੇ ਆਪਣੇ ਸਾਹ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਪੁਲਸ ਨੇ ਡਰਾਈਵਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 22 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ। ਪੁਲਸ ਨੇ ਰਮਨਦੀਪ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਅਨਲੋਡਡ ਹਥਿਆਰ ਰੱਖਣ ਦੇ ਦੋਸ਼ ਆਇਦ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ 23 ਫਰਵਰੀ ਨੂੰ ਸਵੇਰੇ 7 ਵਜੇ ਦੇ ਕਰੀਬ ਵਾਪਰੀ ਘਟਨਾ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


author

Karan Kumar

Content Editor

Related News