ਕੈਨੇਡਾ ''ਚ ਹੈਲੀਕਾਪਟਰ ਹੋਇਆ ਕਰੈਸ਼, 4 ਲੋਕਾਂ ਦੀ ਮੌਤ

Sunday, Jan 03, 2021 - 12:07 PM (IST)

ਕੈਨੇਡਾ ''ਚ ਹੈਲੀਕਾਪਟਰ ਹੋਇਆ ਕਰੈਸ਼, 4 ਲੋਕਾਂ ਦੀ ਮੌਤ

ਓਟਾਵਾ (ਭਾਸ਼ਾ): ਕੈਨੇਡਾ ਦੇ ਅਲਬਰਟਾ ਵਿਚ ਇੱਕ ਖੇਤ ਵਿਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ.ਸੀ.ਐਮ.ਪੀ.) ਨੇ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਤੋਂ ਭੈਣ ਨੂੰ ਮਿਲਣ ਆਏ ਆਨੰਦਪੁਰ ਸਾਹਿਬ ਦੇ ਇਕ ਨੌਜਵਾਨ ਦੀ ਅਮਰੀਕਾ 'ਚ ਮੌਤ

ਸ਼ਨੀਵਾਰ ਨੂੰ ਇੱਕ ਬਿਆਨ ਵਿਚ ਆਰ.ਸੀ.ਐਮ.ਪੀ. ਨੇ ਕਿਹਾ ਕਿ ਪ੍ਰਾਈਵੇਟ ਹੈਲੀਕਾਪਟਰ ਸਵੇਰੇ 8.50 ਵਜੇ ਖੇਤ ਵਿਚ ਹਾਦਸਾਗ੍ਰਸਤ ਹੋ ਗਿਆ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਵਿਚ ਚਾਰ ਪੀੜਤਾਂ ਦੀ ਮੌਤ ਹੋ ਗਈ, ਜਿਹਨਾਂ ਵਿਚ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਸਨ।ਆਰ.ਸੀ.ਐਮ.ਪੀ. ਨੇ ਹੋਰ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਹਾਦਸੇ ਦੀ ਜਾਂਚ ਚੱਲ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ 126 ਲੋਕਾਂ ਨੂੰ ਜੁਰਮਾਨਾ


author

Vandana

Content Editor

Related News