ਕੈਨੇਡਾ : ਬ੍ਰਿਟਿਸ਼ ਕੋਲੰਬੀਆ ’ਚ ਇਕ ਹੋਰ ਪੰਜਾਬੀ ਨੌਜਵਾਨ ਹੋਇਆ ਗੈਂਗਵਾਰ ਦਾ ਸ਼ਿਕਾਰ

Saturday, May 15, 2021 - 12:56 PM (IST)

ਕੈਨੇਡਾ : ਬ੍ਰਿਟਿਸ਼ ਕੋਲੰਬੀਆ ’ਚ ਇਕ ਹੋਰ ਪੰਜਾਬੀ ਨੌਜਵਾਨ ਹੋਇਆ ਗੈਂਗਵਾਰ ਦਾ ਸ਼ਿਕਾਰ

ਨਿਊਯਾਰਕ (ਰਾਜ ਗੋਗਨਾ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਖੇ ਇਕ ਹੋਰ ਪੰਜਾਬੀ ਨੌਜਵਾਨ ਗੈਂਗਵਾਰ ਦਾ ਸ਼ਿਕਾਰ ਹੋ ਗਿਆ ਹੈ। ਕੈਨੇਡਾ ਦੇ ਬਰਨਬੀ ਸ਼ਹਿਰ ’ਚ ਬੀਤੀ ਸ਼ਾਮ ਕਤਲ ਹੋਏ ਨੌਜਵਾਨ ਦੀ ਪਛਾਣ ਜਸਕੀਰਤ  ਸਿੰਘ ਕਾਲਕਟ (23) ਵਜੋਂ ਹੋਈ ਹੈ, ਇਸ ਤੋਂ ਇਲਾਵਾ ਦੋ ਹੋਰ ਨੌਜਵਾਨ ਵੀ ਜ਼ਖ਼ਮੀ ਹੋਏ ਹਨ। ਮ੍ਰਿਤਕ ਨੌਜਵਾਨ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸਬੰਧ  ਰੱਖਦਾ ਸੀ ਤੇ ਇਸੇ ਗੈਂਗ ਵੱਲੋਂ ਬੀਤੇ ਦਿਨੀਂ ਯੂਨਾਈਟਿਡ ਨੇਸ਼ਨਜ਼ ਗੈਂਗ ਨਾਲ ਸਬੰਧਤ ਕਰਮਨ ਸਿੰਘ ਗਰੇਵਾਲ ਨੂੰ ਕਤਲ ਕੀਤਾ ਗਿਆ ਸੀ । ਇਹ ਕਤਲ ਕਰਮਨ ਗਰੇਵਾਲ ਦੇ ਕਤਲ ਦੇ ਬਦਲੇ ਵਜੋਂ ਹੋਇਆ ਦੱਸਿਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿਖੇ ਹਰ ਦਿਨ ਗੋਲੀਕਾਂਡ ਦੀਆਂ ਘਟਨਾਵਾਂ ਵਾਪਰ ਰਹੀਆ ਹਨ, ਜਿਸ ’ਚ ਪੰਜਾਬੀ ਨੌਜਵਾਨ ਇਕ-ਦੂਜੇ ਹੱਥੋਂ ਮਾਰੇ ਜਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਗੈਂਗਵਾਰ ਦਾ ਇਹ ਸਫ਼ਰ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ’ਚ ਸੈਂਕੜੇ ਨੌਜਵਾਨ ਹੁਣ ਤੱਕ ਮਾਰੇ ਜਾ ਚੁੱਕੇ ਹਨ । ਇਨ੍ਹਾਂ ਕਤਲਾਂ ਸਮੇਂ ਪੁਲਸ ਅਕਸਰ ਮੂਕ-ਦਰਸ਼ਕ ਬਣੀ ਨਜ਼ਰ ਆਉਂਦੀ ਹੈ।


author

Manoj

Content Editor

Related News