ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਐਸਟ੍ਰਾਜ਼ੇਨੇਕਾ ਵੈਕਸੀਨ ਦੇਣ ਸੰਬੰਧੀ ਲਿਆ ਅਹਿਮ ਫ਼ੈਸਲਾ
Tuesday, Mar 30, 2021 - 03:19 PM (IST)
ਓਟਾਵਾ (ਭਾਸ਼ਾ): ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਇਮਿਊਨਾਈਜ਼ੇਸ਼ਨ (NACI) ਨੇ ਸਿਫਾਰਸ਼ ਕੀਤੀ ਹੈ ਕਿ ਇਸ ਸਮੇਂ 55 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਐਸਟਰਾਜ਼ੇਨੇਕਾ ਕੋਵਿਡ-19 ਟੀਕਾ ਨਹੀਂ ਲਗਾਇਆ ਜਾਣਾ ਚਾਹੀਦਾ, ਜਦੋਂ ਕਿ ਖੂਨ ਦੇ ਗੰਭੀਰ ਥੱਕੇ ਬਣਨ ਦੇ ਸਾਹਮਣੇ ਆਏ ਬਹੁਤ ਘੱਟ ਮਾਮਲਿਆਂ ਵਿਚ ਹੋਰ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿਚ, ਐਨ.ਏ.ਸੀ.ਆਈ. ਨੇ ਕਿਹਾ ਕਿ ਇਹਨਾਂ ਕੇਸਾਂ, ਜਿਨ੍ਹਾਂ ਨੂੰ ਟੀਕਾ-ਪ੍ਰੇਰਿਤ ਪ੍ਰੋਥਰੋਮਬੋਟਿਕ ਇਮਿਊਨ ਥ੍ਰੋਮੋਸਾਈਕੋਟੇਨੀਆ (VIPIT) ਕਿਹਾ ਜਾਂਦਾ ਹੈ, ਦੇ ਬਾਰੇ ਹਾਲ ਹੀ ਵਿਚ ਯੂਰਪ ਵਿਚ ਐਸਟਰਾਜ਼ੇਨੇਕਾ ਕੋਵਿਡ-19 ਟੀਕੇ ਦੇ ਪੋਸਟ ਲਾਇਸੈਂਸ ਤੋਂ ਬਾਅਦ ਰਿਪੋਰਟ ਕੀਤੀ ਗਈ ਹੈ।
ਹੁਣ ਤੱਕ ਪਛਾਣੇ ਗਏ ਕੇਸ ਮੁੱਖ ਤੌਰ 'ਤੇ 55 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿਚ ਸਾਹਮਣੇ ਆਏ ਹਨ, ਹਾਲਾਂਕਿ ਮਰਦਾਂ ਵਿਚ ਵੀ ਇਹ ਕੇਸ ਸਾਹਮਣੇ ਆਏ ਹਨ ਅਤੇ ਜ਼ਿਆਦਾਤਰ ਟੀਕੇ ਲਵਾਉਣ ਤੋਂ ਬਾਅਦ ਚਾਰ ਤੋਂ 16 ਦਿਨਾਂ ਦੇ ਵਿਚ ਹੋਏ ਹਨ।" ਬਿਆਨ ਵਿਚ ਅੱਗੇ ਕਿਹਾ ਗਿਆ ਹੈ,“ਵੀ.ਆਈ.ਪੀ.ਆਈ.ਟੀ. ਆਬਾਦੀ ਅਧਾਰਿਤ ਵਿਸ਼ਲੇਸ਼ਣ ਮਗਰੋਂ ਉਮਰ ਅਨੁਸਾਰ ਕੋਵਿਡ-19 ਬਿਮਾਰੀ ਦੇ ਜ਼ੋਖਮ ਦਾ ਜਾਇਜ਼ਾ ਲੈਂਦਾ ਹੈ।'' ਇੱਕ ਸਾਵਧਾਨੀ ਉਪਾਅ ਦੇ ਤੌਰ 'ਤੇ, ਜਦੋਂ ਕਿ ਹੈਲਥ ਕੈਨੇਡਾ ਉੱਭਰ ਰਹੇ ਅੰਕੜਿਆਂ ਦੇ ਅਧਾਰ 'ਤੇ ਇੱਕ ਅਪਡੇਟ ਕੀਤਾ ਲਾਭ/ਜ਼ੋਖਮ ਵਿਸ਼ਲੇਸ਼ਣ ਕਰਦਾ ਹੈ, NACI ਸਿਫਾਰਿਸ਼ ਕਰਦਾ ਹੈ ਕਿ 55 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਟੀਕਾ ਨਾ ਲਗਾਇਆ ਜਾਵੇ।"
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਲੰਡਨ 'ਚ ਛੇ ਮਹੀਨਿਆਂ 'ਚ ਕੋਰੋਨਾ ਕਾਰਨ ਕੋਈ ਮੌਤ ਨਹੀਂ
55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਅਜੇ ਵੀ ਸੂਚਿਤ ਸਹਿਮਤੀ ਨਾਲ ਐਸਟ੍ਰਾਜ਼ੇਨੇਕਾ ਟੀਕਾ ਲਗਾਇਆ ਜਾ ਸਕਦਾ ਹੈ। ਇਸ ਆਬਾਦੀ ਵਿਚ ਕੋਵਿਡ-19 ਕਾਰਨ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਦੇ ਵਧੇ ਜ਼ੋਖਮ ਨੂੰ ਦੇਖਦੇ ਹੋਏ ਅਤੇ ਕਿਉਂਕਿ ਇਸ ਉਮਰ ਸਮੂਹ ਵਿਚ ਵੀ.ਆਈ.ਪੀ.ਆਈ.ਟੀ. ਇਕ ਬਹੁਤ ਹੀ ਘੱਟ ਘਟਨਾ ਜਾਪਦੀ ਹੈ। ਕਮੇਟੀ ਮੁਤਾਬਕ, ਇਸ ਦੇ ਵਿਪਰੀਤ ਘਟਨਾ ਦੀ ਦਰ ਦੀ ਪੁਸ਼ਟੀ ਅਜੇ ਬਾਕੀ ਹੈ ਅਤੇ ਵਧੇਰੇ ਸਟੀਕ ਹੋਣ ਲਈ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਐਸਟਰਾਜ਼ੇਨੇਕਾ ਕੋਵਿਡ-19 ਟੀਕਾ ਪ੍ਰਾਪਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਸੰਭਾਵਿਤ ਪ੍ਰਤੀਕੂਲ ਘਟਨਾ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਜੇ ਉਨ੍ਹਾਂ ਨੂੰ ਥ੍ਰੋਮਬੋਐਮਬੋਲਿਜ਼ਮ/ਜਾਂ ਥ੍ਰੋਮੋਬੋਸਾਈਟੋਪੈਨਿਆ ਦੇ ਲੱਛਣ ਚਾਰ ਤੋਂ 20 ਦਿਨ ਦੇ ਵਿਚਕਾਰ ਵਿਕਸਿਤ ਹੁੰਦੇ ਦਿੱਸਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨੀ ਡਿਪਲੋਮੈਟ ਨੇ ਕੈਨੇਡਾ ਦੇ ਪੀ.ਐੱਮ. ਲਈ ਵਰਤੇ ਇਤਰਾਜ਼ਯੋਗ ਸ਼ਬਦ, ਕੀਤਾ ਇਹ ਟਵੀਟ
ਕੈਨੇਡਾ ਦਾ ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਦਰਜਨ ਤੋਂ ਵੱਧ ਯੂਰਪੀਅਨ ਦੇਸ਼ਾਂ ਨੇ ਖੂਨ ਦੇ ਥੱਕੇ ਜੰਮ ਜਾਣ ਦੇ ਮੁੱਦੇ ਕਾਰਨ ਟੀਕੇ ਦੀ ਵਰਤੋਂ ਰੋਕ ਦਿੱਤੀ ਸੀ। ਕੁਝ ਦੇਸ਼ਾਂ ਨੇ ਟੀਕਾਕਰਨ ਦੁਬਾਰਾ ਸ਼ੁਰੂ ਕੀਤਾ ਹੈ ਜਦੋਂ ਕਿ ਕਈਆਂ ਨੇ ਮੁਅੱਤਲਾਂ ਜਾਰੀ ਰੱਖੀਆਂ ਹਨ। ਕੈਨੇਡਾ ਵਿਚ ਹੁਣ ਤੱਕ 976,327 ਕੋਰੋਨਾ ਵਾਇਰਸ ਮਾਮਲੇ ਅਤੇ 22,871 ਮੌਤਾਂ ਹੋਈਆਂ ਹਨ।
ਨੋਟ- ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਐਸਟ੍ਰਾਜ਼ੇਨੇਕਾ ਵੈਕਸੀਨ ਲਗਾਉਣ 'ਤੇ ਲਾਈ ਰੋਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।