ਕੈਨੇਡਾ ''ਚ ਅੰਤਰਰਾਸ਼ਟਰੀ ਟੇਲੀਫੋਨ ਘਪਲਾ ਮਾਮਲੇ ''ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

Monday, Oct 19, 2020 - 05:51 PM (IST)

ਟੋਰਾਂਟੋ (ਭਾਸ਼ਾ): ਕੈਨੇਡਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਅੰਤਰਰਾਸ਼ਟਰੀ ਟੇਲੀਫੋਨ ਘਪਲਿਆਂ ਦੀ ਇਕ ਲੜੀ ਵਿਚ ਸ਼ਮੂਲੀਅਤ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਟੋਰਾਂਟੋ ਸਨ ਦੀ ਖਬਰ ਦੇ ਮੁਤਾਬਕ, ਓਂਟਾਰੀਓ ਦੇ ਮਿਸੀਸੋਂਗਾ ਦੇ ਵਸਨੀਕ ਨਮਨ ਗ੍ਰੋਵਰ (22) 'ਤੇ 5,000 ਤੋਂ ਵਧੇਰੇ ਅਮਰੀਕੀ ਡਾਲਰ ਦੀ ਧੋਖਾਧੜੀ, ਅਪਰਾਧ ਦੀ ਆਮਦਨ ਰੱਖਣ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : 12 ਸਾਲਾ ਬੱਚੇ ਨੇ ਲੱਭਿਆ 7 ਕਰੋੜ ਸਾਲ ਪੁਰਾਣਾ ਬਹੁਮੁੱਲਾ 'ਖਜ਼ਾਨਾ'

ਰੋਇਲ ਕੈਨੇਡੀਅਨ ਮਾਊਂਟਡ ਪੁਲਸ (ਆਰ.ਸੀ.ਐੱਮ.ਪੀ.) ਵੱਲੋਂ ਗ੍ਰੋਵਰ ਦੇ ਖਿਲਾਫ਼ ਦੇਸ਼ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਦੇ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ। ਕੈਨੇਡੀਅਨ ਪੁਲਸ ਨੇ 14 ਅਕਤੂਬਰ ਨੂੰ ਟਵੀਟ ਕਰ ਕੇ ਗ੍ਰੋਵਰ ਦੇ ਖਿਲਾਫ਼ ਵਾਰੰਟ ਜਾਰੀ ਕਰਨ ਦੀ ਜਾਣਕਾਰੀ ਦਿੱਤੀ ਸੀ। 


Vandana

Content Editor

Related News