ਸਮਝੌਤੇ ਦਾ ਪਾਲਣ ਨਾ ਹੋਇਆ ਤਾਂ ਸੀਰੀਆ ''ਚ ਫਿਰ ਤੋਂ ਸ਼ੁਰੂ ਹੋਵੇਗਾ ਅਭਿਆਨ : ਐਦਰੋਗਨ
Friday, Oct 18, 2019 - 09:59 PM (IST)

ਇਸਤਾਨਬੁਲ - ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨੇ ਸ਼ੁੱਕਰਵਾਰ ਨੂੰ ਚਿਤਾਇਆ ਕਿ ਕੁਰਦ ਬਲ ਸੁਰੱਖਿਅਤ ਖੇਤਰ ਤੋਂ ਨਹੀਂ ਹਟੇ ਤਾਂ ਸੀਰੀਆ 'ਚ ਉਨ੍ਹਾਂ ਦੇ ਖਿਲਾਫ ਤੁਰਕੀ ਫਿਰ ਤੋਂ ਆਪਣਾ ਅਭਿਆਨ ਸ਼ੁਰੂ ਕਰੇਗਾ।
ਐਦਰੋਗਨ ਨੇ ਇਸਤਾਨਬੁਲ 'ਚ ਪੱਤਰਕਾਰਾਂ ਨੂੰ ਆਖਿਆ ਕਿ ਮੰਗਲਵਾਰ ਨੂੰ ਤੱਕ ਵਾਅਦੇ ਪੂਰੇ ਨਹੀਂ ਹੋਏ ਤਾਂ ਸੁਰੱਖਿੱਤ ਖੇਤਰ ਦੇ ਮੁੱਦੇ ਨੂੰ ਹੱਲ ਕੀਤਾ ਜਾਵੇਗਾ। ਅਭਿਆਨ ਦਾ ਸਮੇ 120 ਘੰਟੇ ਤੋਂ ਬਾਅਦ ਸ਼ੁਰੂ ਹੋ ਜਾਵੇਗਾ। ਅਮਰੀਕਾ ਦੇ ਨਾਲ ਗੱਲਬਾਤ ਤੋਂ ਬਾਅਦ ਤੁਰਕੀ, ਉੱਤਰੀ ਸੀਰੀਆ 'ਚ ਆਪਣਾ ਅਭਾਨ ਰੋਕਣ 'ਤੇ ਸਹਿਮਤ ਹੋਏ ਹਨ। ਇਸ ਦੇ ਤਹਿਤ ਕੁਰਦ ਲੜਾਕਿਆਂ ਨੂੰ ਉਸ ਖੇਤਰ ਤੋਂ ਹਟਾਉਣਾ ਹੈ।