ਲਾਪਤਾ ਫੌਜੀਆਂ ਦੀ ਤਲਾਸ਼ ਲਈ ਜਲ ਸੈਨਾ ਨੇ ਚਲਾਈ ਖੋਜੀ ਮੁਹਿੰਮ

Tuesday, Aug 22, 2017 - 01:04 PM (IST)

ਲਾਪਤਾ ਫੌਜੀਆਂ ਦੀ ਤਲਾਸ਼ ਲਈ ਜਲ ਸੈਨਾ ਨੇ ਚਲਾਈ ਖੋਜੀ ਮੁਹਿੰਮ

ਸਿੰਗਾਪੁਰ— ਸਿੰਗਾਪੁਰ ਅਤੇ ਮਲੇਸ਼ੀਆ ਦੇ ਜਲੀ ਖੇਤਰ ਵਿਚ ਇਕ ਵਪਾਰਕ ਜਹਾਜ਼ ਅਤੇ ਅਮਰੀਕੀ ਜੰਗੀ ਜਹਾਜ਼ ਦੀ ਟਕੱਰ ਮਗਰੋਂ ਲਾਪਤਾ ਫੌਜੀਆਂ ਦੀ ਤਲਾਸ਼ ਲਈ ਅਮਰੀਕੀ ਜਲ ਸੈਨਾ ਨੇ ਇਕ ਖੋਜੀ ਮੁਹਿੰਮ ਚਲਾਈ ਹੈ। ਜਲ ਸੈਨਾ ਨੇ ਮੰਗਲਵਾਰ ਨੂੰ ਦੱਸਿਆ ਕਿ ਗੋਤਾਖੋਰ ਜੰਗੀ ਜਹਾਜ਼ ਦੇ ਅੰਦਰੂਨੀ ਕਮਰਿਆਂ ਵਿਚ ਜਲ ਸੈਨਿਕਾਂ ਦੀ ਤਲਾਸ਼ ਕਰ ਰਹੇ ਹਨ। ਇਸ ਹਾਦਸੇ ਮਗਰੋਂ 10 ਅਮਰੀਕੀ ਜਲ ਸੈਨਿਕਾਂ ਦੀ ਹੁਣ ਤੱਕ ਕੋਈ ਖਬਰ ਨਹੀਂ ਹੈ। ਜਲ ਸੈਨਾ ਨੇ ਇਕ ਅਧਿਕਾਰਿਕ ਬਿਆਨ ਵਿਚ ਕਿਹਾ ਕਿ ਜਲ ਸੈਨਾ ਅਤੇ ਮਰੀਨ ਕੋਰ ਦੇ ਗੋਤਾਖੋਰ ਨਸ਼ਟ ਜੰਗੀ ਜਹਾਜ਼ ਦੇ ਸੀਲਬੰਦ ਕਮਰਿਆਂ ਵਿਚ ਉਨ੍ਹਾਂ ਫੌਜੀਆਂ ਦੀ ਤਲਾਸ਼ ਕਰਨਗੇ। ਇਸ ਦੇ ਇਲਾਵਾ ਨੁਕਸਾਨ ਦਾ ਵੀ ਅਨੁਮਾਨ ਲਗਾਇਆ ਜਾਵੇਗਾ। ਗੌਰਤਲਬ ਹੈ ਕਿ ਸੋਮਵਾਰ ਸਵੇਰੇ ਅਮਰੀਕੀ ਜੰਗੀ ਜਹਾਜ਼ ਯੂ. ਐੱਸ. ਐੱਸ. ਮਕੈਨ ਅਤੇ ਇਕ ਟੈਂਕਰ ਏਲਨਿਕ ਮੈਕ ਦੀ ਟਕੱਰ ਹੋ ਗਈ ਸੀ ਅਤੇ ਇਸ ਨਾਲ ਜਹਾਜ਼ ਦੇ ਸਾਹਮਣੇ ਵਾਲੇ ਖੇਤਰ ਵਿਚ ਇਕ ਵੱਡਾ ਛੇਦ ਹੋ ਗਿਆ ਸੀ। ਇਸ ਖੇਤਰ ਵਿਚ ਜਲ ਸੈਨਿਕਾਂ ਦੇ ਆਰਾਮ ਕਰਨ ਵਾਲੇ ਕਮਰੇ ਹਨ ਅਤੇ ਇਨ੍ਹਾਂ ਸਾਰਿਆਂ ਵਿਚ ਪਾਣੀ ਭਰ ਗਿਆ ਸੀ।


Related News