ਕੈਮਰੂਨ ''ਚ ਖਿਸਕੀ ਜ਼ਮੀਨ, 42 ਲੋਕਾਂ ਦੀ ਮੌਤ

10/30/2019 9:42:08 AM

ਯਾਉਂਦੇ (ਭਾਸ਼ਾ): ਅਫਰੀਕੀ ਦੇਸ਼ ਕੈਮਰੂਨ ਦੇ ਪੱਛਮੀ ਸ਼ਹਿਰ ਬਾਫੋਉਸਾਮ ਵਿਚ ਲਗਾਤਾਰ ਮੀਂਹ ਦੇ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿਚ ਘੱਟੋ-ਘੱਟ 42  ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਏ.ਐੱਫ.ਪੀ. ਨੂੰ ਦੱਸਿਆ,''ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ। ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ।'' ਕੈਮਰੂਨ ਰੇਡੀਓ ਟੈਲੀਵਿਜਨ (ਸੀ.ਆਰ.ਟੀ.ਵੀ.) ਵਿਚ ਇਕ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਕਿ ਕੁੱਲ 42 ਲਾਸ਼ਾਂ ਨੂੰ ਸ਼ਹਿਰ ਦੇ ਹਸਪਤਾਲ ਵਿਚ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ 30 ਲੋਕਾਂ ਦੇ ਮਾਰੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ।

PunjabKesari

ਵੈਸਟ ਰੀਜ਼ਨ ਦੇ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਮਕਾਨ ਨਸ਼ਟ ਹੋਏ ਹਨ ਉਹ ਇਕ ਪਹਾੜੀ ਦੇ ਕਿਨਾਰੇ ਬਣੇ ਹੋਏ ਸਨ। ਇਹ ਖਤਰੇ ਵਾਲਾ ਖੇਤਰ ਹੈ। ਬਾਫੋਉਸਾਮਾ ਵੈਸਟ ਰੀਜ਼ਨ  ਦੀ ਰਾਜਧਾਨੀ ਹੈ ਅਤੇ ਇਹ ਸਥਾਨ ਦੇਸ਼ ਦੀ ਰਾਜਧਾਨੀ ਤੋਂ 300 ਕਿਲੋਮੀਟਰ ਦੂਰ ਹੈ। ਇੱਥੇ ਲਗਾਤਾਰ ਪੈ ਰਹੇ ਮੀਂਹ ਨਾਲ ਗੁਆਂਢੀ ਦੇਸ਼ ਨਾਈਜੀਰੀਆ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਕੈਮਰੂਨ ਦੇ ਰਾਸ਼ਟਰਪਤੀ ਪੌਲ ਬੀਆ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।


Vandana

Content Editor

Related News