ਸਿੱਕਮ ’ਚ ਜ਼ਮੀਨ ਖਿਸਕਣ ਅਤੇ ਮੀਂਹ ਕਾਰਨ 6 ਲੋਕਾਂ ਦੀ ਮੌਤ, 1500 ਸੈਲਾਨੀ ਫਸੇ
Friday, Jun 14, 2024 - 11:22 AM (IST)
ਗੰਗਟੋਕ- ਉੱਤਰੀ ਸਿੱਕਮ ਦੇ ਮੰਗਨ ਜ਼ਿਲ੍ਹੇ ’ਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 1500 ਤੋਂ ਵੱਧ ਸੈਲਾਨੀ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੰਗਕਾਲਾਂਗ ’ਚ ਇਕ ਨਵਾਂ ਬਣਿਆ ਪੁਲ ਢਹਿ ਗਿਆ, ਜਿਸ ਕਾਰਨ ਮੰਗਨ ਦਾ ਦਜੋਂਗੂ ਤੇ ਚੁੰਗਥਾਂਗ ਨਾਲੋਂ ਸੰਪਰਕ ਟੁੱਟ ਗਿਆ। ਜ਼ਮੀਨ ਖਿਸਕਣ ਕਾਰਨ ਸੜਕਾਂ ’ਤੇ ਰਸਤੇ ਬੰਦ ਹੋ ਗਏ ਅਤੇ ਕਈ ਮਕਾਨ ਪਾਣੀ ਵਿਚ ਡੁੱਬ ਗਏ ਅਤੇ ਨੁਕਸਾਨੇ ਗਏ, ਜਦੋਂਕਿ ਬਿਜਲੀ ਦੇ ਖੰਭੇ ਰੁੜ੍ਹ ਗਏ। ਗੁਰੂਡੋਂਗਮਾਰ ਝੀਲ ਅਤੇ ਯੁਨਥਾਂਗ ਘਾਟੀ ਵਰਗੀਆਂ ਲੋਕਪ੍ਰਿਅ ਸੈਰਗਾਹਾਂ ਲਈ ਜਾਣੇ ਜਾਂਦੇ ਮੰਗਨ ਜ਼ਿਲੇ ਦੇ ਜੋਂਗੂ, ਚੁੰਗਥਾਂਗ, ਲਾਚੇਨ, ਲਾਚੁੰਗ ਆਦਿ ਕਸਬਿਆਂ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਮੰਗਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਹੇਮ ਕੁਮਾਰ ਛੇਤਰੀ ਨੇ ਦੱਸਿਆ ਕਿ ਪਪਾਕਸ਼ੇਪ ਅਤੇ ਅੰਬੀਥਾਂਗ ਪਿੰਡਾਂ ਵਿਚ 303 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਆਈਸਕ੍ਰੀਮ ਦੇ ਸ਼ੌਕੀਨ ਸਾਵਧਾਨ! ਕੋਨ ਅੰਦਰੋਂ ਨਿਕਲੀ ਵੱਢੀ ਹੋਈ ਉਂਗਲ
ਗੇਯਥਾਂਗ ਅਤੇ ਨਾਮਪਾਥਾਂਗ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਛੇਤਰੀ ਨੇ ਦੱਸਿਆ ਕਿ ਬੇਘਰ ਹੋਏ ਲੋਕਾਂ ਲਈ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਉੱਤਰੀ ਸਿੱਕਮ ਵਿਚ ਮੋਬਾਈਲ ਨੈੱਟਵਰਕ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਨ ਲਈ ਰਾਸ਼ਨ ਦੇ ਨਾਲ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਟੀਮ ਭੇਜਣ ਦੀ ਬੇਨਤੀ ਕੀਤੀ। ਮੰਗਸ਼ੀਲਾ ਡਿਗਰੀ ਕਾਲਜ ਨੇੜੇ ਸੜਕ ਤੋਂ ਮਲਬਾ ਹਟਾਉਣ ਲਈ ‘ਅਰਥਮਵਰ’ ਮਸ਼ੀਨ ਲਗਾਈ ਗਈ ਹੈ।
ਇਹ ਵੀ ਪੜ੍ਹੋ- NEET 'ਤੇ ਵੱਡਾ ਫ਼ੈਸਲਾ; 1563 ਵਿਦਿਆਰਥੀਆਂ ਦੇ ਗ੍ਰੇਸ ਅੰਕ ਰੱਦ, ਮੁੜ ਹੋਵੇਗੀ ਪ੍ਰੀਖਿਆ
ਮੁੱਖ ਮੰਤਰੀ ਤਮਾਂਗ ਨੇ ਕਿਹਾ ਕਿ ਪੀੜਤ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਨਰਵਾਸ ਸਹਾਇਤਾ, ਅਸਥਾਈ ਬੰਦੋਬਸਤ ਦੇ ਪ੍ਰਬੰਧਾਂ ਅਤੇ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਆਫ਼ਤ ਦੇ ਪੀੜਤਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਦੁਖੀ ਪਰਿਵਾਰਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਅਤੇ ਬੇਘਰ ਹੋਏ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ।
ਇਹ ਵੀ ਪੜ੍ਹੋ- 300 ਕਰੋੜ ਦੀ ਜਾਇਦਾਦ ਲਈ ਨੂੰਹ ਨੇ ਸਹੁਰੇ ਦਾ ਕਰਵਾਇਆ ਕਤਲ, ਇੰਝ ਖੁੱਲ੍ਹਿਆ ਸਾਰਾ ਭੇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e