ਕੈਮਰੂਨ : ਅੱਤਵਾਦੀਆਂ ਨੇ ਸਕੂਲ ''ਚ ਕੀਤੀ ਗੋਲੀਬਾਰੀ, ਘੱਟੋ-ਘੱਟ 8 ਵਿਦਿਆਰਥੀਆਂ ਦੀ ਮੌਤ

Sunday, Oct 25, 2020 - 06:27 PM (IST)

ਕੈਮਰੂਨ : ਅੱਤਵਾਦੀਆਂ ਨੇ ਸਕੂਲ ''ਚ ਕੀਤੀ ਗੋਲੀਬਾਰੀ, ਘੱਟੋ-ਘੱਟ 8 ਵਿਦਿਆਰਥੀਆਂ ਦੀ ਮੌਤ

ਯਾਊਂਡੇ (ਬਿਊਰੋ): ਕੈਮਰੂਨ ਵਿਚ ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ ਇਕ ਨਿੱਜੀ ਸਕੂਲ ਵਿਚ ਦਾਖਲ ਹੋ ਕੇ ਫਾਈਰਿੰਗ ਕੀਤੀ।ਇਸ ਗੋਲੀਬਾਰੀ ਵਿਚ ਘੱਟੋ-ਘੱਟ ਅੱਠ ਵਿਦਿਆਰਥੀ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਤੱਕ ਇਹ ਸਪਸ਼ੱਟ ਨਹੀਂ ਹੈ ਕਿ ਅੱਤਵਾਦੀਆਂ ਨੇ ਮਦਰ ਫ੍ਰਾਂਸਿਸਕਾ ਮੈਮੋਰੀਅਲ ਕਾਲਜ 'ਤੇ ਹਮਲਾ ਕਿਉਂ ਕੀਤਾ।

 

ਕੁਮਬਾ ਭਾਈਚਾਰੇ ਦੇ ਡਿਪਟੀ ਪਰਫੈਕਟ ਅਲੀ ਅਨਾਊਗੋ ਨੇ ਹਮਲੇ ਦੇ ਪਿੱਛੇ ਉਹਨਾਂ ਵੱਖਵਾਦੀ ਸੰਗਠਨਾਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ ਜੋ ਪੱਛਮੀ ਕੈਮਰੂਨ ਵਿਚ ਸੈਨਾ ਦੇ ਨਾਲ ਲੜ ਰਹੇ ਹਨ। ਇਹ ਵੱਖਵਾਦੀ ਲਗਾਤਾਰ ਸਕੂਲਾਂ ਜਾਂ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਅਨਾਊਗੋ ਨੇ ਕਿਹਾ,''6 ਵਿਦਿਆਰਥੀਆਂ ਨੂੰ ਬਹੁਤ ਕਰੀਬ ਨਾਲ ਗੋਲੀ ਮਾਰੀ ਗਈ, ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਅਧਿਕਾਰੀ ਨੇ ਸਹੁੰ ਚੁੱਕੀ ਕਿ ਇਸ ਘਟਨਾ ਦੇ ਸਾਜਿਸ਼ ਕਰਤਾ ਫੜੇ ਜਾਂ ਮਾਰੇ ਜਾਣਗੇ। ਇਸ  ਦੇ ਨਾਲ ਹੀ ਸਕੂਲ ਦੇ ਆਲੇ-ਦੁਆਲੇ ਰਹਿਣ ਵਾਲਿਆਂ ਦੇ ਵੀ ਖਿਲਾਫ਼ ਦਖਲ ਅੰਦਾਜ਼ੀ ਨਾ ਕਰਨ ਲਈ ਕਾਰਵਾਈ ਕੀਤੀ ਜਾਵੇਗੀ। ਅਨਾਊਗੋ ਨੇ ਇਹ ਵੀ ਕਿਹਾ ਕਿ ਇਹ ਸਕੂਲ ਗੈਰ ਕਾਨੂੰਨੀ ਤੌਰ 'ਤੇ ਚੱਲ ਰਿਹਾ ਸੀ ਨਹੀਂ ਤਾਂ ਅਧਿਕਾਰੀਆਂ ਨੇ ਇਸ ਸਕੂਲ ਦੀ ਸੁਰੱਖਿਆ ਦੇ ਲਈ ਉਪਾਅ ਜ਼ਰੂਰ ਕੀਤੇ ਹੁੰਦੇ।


author

Vandana

Content Editor

Related News