ਗ੍ਰੀਨ ਕਾਰਡ ਅਰਜ਼ੀਆਂ ਦਾ ਬੈਕਲਾਗ ਤੁਰੰਤ ਖ਼ਤਮ ਕਰਨ ਦੀ ਮੰਗ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

03/12/2024 5:48:38 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਰਾਜਧਾਨੀ ਵਿਚ ਹੋਏ ਇਮੀਗ੍ਰੇਸ਼ਨ ਸੰਮੇਲਨ ਦੌਰਾਨ ਗ੍ਰੀਨ ਕਾਰਡ ਅਰਜ਼ੀਆਂ ਦਾ ਵੱਡਾ ਬੈਕਲਾਗ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਗਿਆ, ਜਿਸ ਦਾ ਸਭ ਤੋਂ ਵੱਧ ਨੁਕਸਾਨ ਭਾਰਤੀਆਂ ਨੂੰ ਹੋ ਰਿਹਾ ਹੈ। ਆਪਣੀ ਕਿਸਮ ਦੇ ਪਹਿਲੇ ਟੈਕ ਇੰਮੀਗ੍ਰੇਸ਼ਨ ਸੰਮੇਲਨ ਦੌਰਾਨ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਹਾਂ ਦੇ ਸੰਸਦ ਮੈਂਬਰ ਹਾਜ਼ਰ ਹੋਏ ਅਤੇ ਮੁਲਕਾਂ ’ਤੇ ਆਧਾਰਤ 7 ਫ਼ੀਸਦੀ ਕੋਟਾ ਖ਼ਤਮ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ।

ਸੋਮਵਾਰ ਨੂੰ ਵਾਸ਼ਿੰਗਟਨ 'ਚ 'ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ' (ਐੱਫ. ਆਈ. ਆਈ. ਡੀ. ਐੱਸ.) ਵੱਲੋਂ ਆਯੋਜਿਤ ਆਪਣੀ ਤਰ੍ਹਾਂ ਦੇ ਪਹਿਲੇ 'ਟੈਕ ਇਮੀਗ੍ਰੇਸ਼ਨ ਸੰਮੇਲਨ' 'ਚ ਖਾਸ ਸ਼੍ਰੇਣੀਆਂ 'ਚ ਵਿਦੇਸ਼ੀ ਕਾਮਿਆਂ ਨੂੰ ਗ੍ਰੀਨ ਕਾਰਡ ਜਾਂ ਕਾਨੂੰਨੀ ਸਥਾਈ ਨਿਵਾਸ ਜਾਰੀ ਕਰਨ ਦੇ ਮਾਮਲੇ 'ਚ ਪ੍ਰਤੀ ਦੇਸ਼ 7 ਫੀਸਦੀ ਨਿਰਧਾਰਤ ਸੀਮਾ ਨੂੰ ਹਟਾਉਣ 'ਤੇ ਜ਼ੋਰ ਦਿੱਤਾ ਗਿਆ ਸੀ। ਅਜਿਹੀ ਵਿਵਸਥਾ ਦੀ ਅਣਹੋਂਦ ਵਿੱਚ ਭਾਰਤੀ ਪ੍ਰਵਾਸੀਆਂ ਲਈ ਗ੍ਰੀਨ ਕਾਰਡ ਲਈ ਉਡੀਕ ਸਮਾਂ 20 ਸਾਲਾਂ ਤੋਂ ਵੱਧ ਅਤੇ ਕਈ ਮਾਮਲਿਆਂ ਵਿੱਚ 70 ਸਾਲਾਂ ਤੋਂ ਵੱਧ ਹੋਵੇਗਾ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ 'ਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਹ ਪ੍ਰਮਾਣ ਵਜੋਂ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੈ ਕਿ ਧਾਰਕ ਕੋਲ ਸਥਾਈ ਨਿਵਾਸ ਦਾ ਵਿਸ਼ੇਸ਼ ਅਧਿਕਾਰ ਹੈ।

ਦੋਹਾਂ ਪਾਰਟੀਆਂ ਦੇ ਪ੍ਰਮੁੱਖ ਸੰਸਦ ਮੈਂਬਰਾਂ ਵੱਲੋਂ ਜ਼ੋਰਦਾਰ ਵਕਾਲਤ

ਪ੍ਰਵਾਸੀ ਭਾਰਤੀਆਂ ਦੇ ਮਾਮਲੇ ਵਿਚ ਗ੍ਰੀਨ ਕਾਰਡ ਦਾ ਉਡੀਕ ਸਮਾਂ 20 ਸਾਲ ਤੋਂ ਟੱਪ ਗਿਆ ਹੈ ਅਤੇ ਕਈ ਮਾਮਲਿਆਂ ਵਿਚ ਤਾਂ ਇਹ 70 ਸਾਲ ਤੋਂ ਉਪਰ ਦਰਜ ਕੀਤਾ ਗਿਆ ਹੈ। ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਭਾਰਤੀ ਮੂਲ ਦੇ ਮੈਂਬਰ ਰੋਅ ਖੰਨਾ ਵੱਲੋਂ ਇਕਸਾਰ ਇੰਮੀਗ੍ਰੇਸ਼ਨ ਨੀਤੀ ਦੀ ਵਕਾਲਤ ਕੀਤੀ ਗਈ। ਉਨ੍ਹਾਂ ਕਿਹਾ, ‘‘ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿਲੀਕੌਨ ਵੈਲੀ ਤਿਆਰ ਕਰਨ ਵਿਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਪ੍ਰਵਾਸੀਆਂ ਵੱਲੋਂ ਸਥਾਪਤ ਕੰਪਨੀਆਂ ਵੱਡੀ ਗਿਣਤੀ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ ਅਤੇ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋ ਰਿਹਾ ਹੈ।’’ ਰੋਅ ਖੰਨਾ ਦਾ ਕਹਿਣਾ ਸੀ ਕਿ ਇਮੀਗ੍ਰੇਸ਼ਨ ਨੀਤੀਆਂ ਕਾਰਗਰ ਨਾ ਹੋਣ ਕਾਰਨ ਕੰਪਨੀਆਂ ਨੂੰ ਵਿਦੇਸ਼ੀ ਕਿਰਤੀਆਂ ਦਾ ਸ਼ੋਸ਼ਣ ਕਰਨ ਦਾ ਮੌਕਾ ਮਿਲਦਾ ਹੈ। ਗ੍ਰੀਨ ਕਾਰਡ ਦੀ ਕਤਾਰ ਜਿੰਨੀ ਛੋਟੀ ਹੋਵੇਗੀ ਪ੍ਰਵਾਸੀ ਕਾਮਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਮਿਲੇਗੀ। ਇਸ ਤਰੀਕੇ ਨਾਲ ਨਾ ਸਿਰਫ ਉਜਰਤ ਦਰਾਂ ਵਧਣਗੀਆਂ ਸਗੋਂ ਸਰਕਾਰ ਨੂੰ ਮਿਲਣ ਵਾਲਾ ਟੈਕਸ ਵੀ ਵਧੇਗਾ।

ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਵੋਟਰ ਰਜਿਸਟ੍ਰੇਸ਼ਨ 'ਤੇ ਬਾਈਡੇਨ ਦੇ ਆਦੇਸ਼ ਨੂੰ ਰੋਕਣ ਦੀ ਮੰਗ

ਕੌਮੀ ਰਾਜਧਾਨੀ ਵਿਚ ਇੰਮੀਗ੍ਰੇਸ਼ਨ ਦੇ ਮਸਲੇ ’ਤੇ ਹੋਇਆ ਸੰਮੇਲਨ

ਕਈ ਇੰਮੀਗ੍ਰੇਸ਼ਨ ਬਿੱਲ ਸੰਸਦ ਵਿਚ ਅੱਗੇ ਵਧ ਰਹੇ ਹਨ ਕਿ ਗ੍ਰੀਨ ਕਾਰਡ ਦੇ ਮਸਲੇ ’ਤੇ ਸਾਂਝੇ ਉਦਮ ਕਰਨੇ ਹੋਣਗੇ। ਦੂਜੇ ਪਾਸੇ ਐਰਿਕ ਸਵੈਲਵੈਲ ਨੇ ਕਿਹਾ ਕਿ ਕੈਲੇਫੋਰਨੀਆ ਦੀ ਆਬਾਦੀ ਵਿਚੋਂ 40 ਫ਼ੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ। ਜੇ ਅਸੀਂ ਚਾਹੁੰਦੇ ਹਾਂ ਕਿ ਕਈ ਸਮੱਸਿਆਵਾਂ ਦਾ ਇਕ ਤਰੀਕੇ ਨਾਲ ਹੱਲ ਹੋ ਜਾਵੇ ਤਾਂ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰ ਕਰਨੇ ਹੋਣਗੇ। ਭਾਰਤੀ ਮੂਲ ਦੇ ਹੀ ਇਕ ਹੋਰ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਕਿਹਾ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਖੇਰੂੰ ਖੇਰੂੰ ਹੋ ਚੁੱਕੀ ਹੈ। ਉਸਨੇ ਕਿਹਾ, “ਸਾਨੂੰ ਕਾਨੂੰਨੀ ਇਮੀਗ੍ਰੇਸ਼ਨ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ; ਸਾਡੇ ਕਾਰੋਬਾਰਾਂ ਨੂੰ ਇਸਦੀ ਲੋੜ ਹੈ। ਜਦੋਂ ਵੀ ਮੈਂ ਕੰਪਨੀਆਂ ਦੇ ਸੀਈਓਜ਼ ਨੂੰ ਮਿਲਦਾ ਹਾਂ, ਉਹ ਮੈਨੂੰ ਦੱਸਦੇ ਹਨ ਕਿ ਇੱਕ ਹੁਨਰਮੰਦ ਕਰਮਚਾਰੀ ਲੱਭਣਾ ਕਿੰਨਾ ਮਹੱਤਵਪੂਰਨ ਹੈ। ਰਿਕ ਮਕੌਰਮਿਕ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕੀ ਕਾਂਗਰਸ ਵਿਚ ਸਰਬਸੰਮਤੀ ਨਾਲ ਇਕ ਬਿੱਲ ਪੇਸ਼ ਕਰ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News