ਕੈਲੀਫੋਰਨੀਆ: ਧਰਤੀ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦਰਜ ਕਰਨ ਲਈ ਸੈਟੇਲਾਈਟ ਕੀਤੀ ਲਾਂਚ
Thursday, Sep 30, 2021 - 12:57 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਕੈਲੀਫੋਰਨੀਆ 'ਚ ਸਪੇਸ ਸੈਂਟਰ ਤੋਂ, ਧਰਤੀ ਦੀ ਸਤ੍ਹਾ 'ਤੇ ਮਨੁੱਖੀ ਅਤੇ ਕੁਦਰਤੀ ਪ੍ਰਭਾਵਾਂ ਨੂੰ ਦਰਜ ਕਰਨ ਵਾਲੀ ਇੱਕ ਸੈਟੇਲਾਈਟ ਨੂੰ ਸੋਮਵਾਰ ਨੂੰ ਲਾਂਚ ਕੀਤਾ ਗਿਆ ਹੈ। 'ਲੈਂਡਸੈਟ 9' ਸੈਟੇਲਾਈਟ ਨੂੰ ਯੂਨਾਈਟਿਡ ਲਾਂਚ ਅਲਾਇੰਸ ਐਟਲਸ ਰਾਕੇਟ ਰਾਹੀਂ ਪੁਲਾੜ 'ਚ ਲਿਜਾਇਆ ਗਿਆ, ਜਿਸ ਨੂੰ ਸੋਮਵਾਰ ਸਵੇਰੇ 11:12 ਵਜੇ ਵੈਂਡੇਨਬਰਗ ਸਪੇਸ ਫੋਰਸ ਬੇਸ ਤੋਂ ਲਾਂਚ ਕੀਤਾ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨੀ ਡਿਪਲੋਮੈਟ ਨੇ ਨੇਪਾਲ ਦੇ ਫੌਜ ਦੇ ਮੁਖੀ ਨਾਲ ਕੀਤੀ ਮੁਲਾਕਾਤ
ਨਾਸਾ ਅਤੇ ਯੂ.ਐੱਸ. ਜੀਓਲੌਜੀਕਲ ਸਰਵੇ ਦਾ ਲੈਂਡਸੈਟ 9 ਪ੍ਰਾਜੈਕਟ ਇਸ ਤੋਂ ਪਹਿਲੇ ਲੈਂਡਸੈਟ 8 ਦੇ ਨਾਲ ਮਿਲ ਕੇ ਕੰਮ ਕਰੇਗਾ, ਜੋ ਕਿ ਭੂਮੀ ਅਤੇ ਤੱਟਵਰਤੀ ਖੇਤਰ ਦੇ ਨਿਰੀਖਣ ਦੇ ਲਗਭਗ 50 ਸਾਲਾਂ ਦੇ ਰਿਕਾਰਡ ਨੂੰ ਅੱਗੇ ਵਧਾਉਣ ਲਈ ਕੰਮ ਕਰੇਗਾ। ਜਿਸ ਦੀ 1972 'ਚ ਪਹਿਲੇ ਲੈਂਡਸੈਟ ਨਾਲ ਸ਼ੁਰੂਆਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
ਲੈਂਡਸੈਟ 9, ਲੈਂਡਸੈਟ 7 ਦਾ ਆਰਬਿਟਲ ਟਰੈਕ ਲਵੇਗਾ, ਜਿਸ ਨੂੰ ਬੰਦ ਕਰ ਦਿੱਤਾ ਜਾਵੇਗਾ। ਲੈਂਡਸੈਟ 9 'ਚ ਇੱਕ ਇਮੇਜਿੰਗ ਸੈਂਸਰ ਹੈ ਜੋ ਸਪੈਕਟ੍ਰਮ ਦੇ ਅਤੇ ਹੋਰ ਹਿੱਸਿਆਂ ਨੂੰ ਰਿਕਾਰਡ ਕਰੇਗਾ। ਇਸ ਤੋਂ ਇਲਾਵਾ ਇਸ 'ਚ ਧਰਤੀ ਦੀ ਸਤ੍ਹਾ ਦੇ ਤਾਪਮਾਨ ਨੂੰ ਮਾਪਣ ਲਈ ਇੱਕ ਥਰਮਲ ਸੈਂਸਰ ਵੀ ਹੈ। ਨਾਸਾ ਦੇ ਅਨੁਸਾਰ, ਇਸ ਸੈਟੇਲਾਈਟ ਦੀਆਂ ਤਸਵੀਰਾਂ ਨਾਲ ਧਰਤੀ 'ਤੇ ਹੋ ਰਹੀ ਜਲਵਾਯੂ ਤਬਦੀਲੀ ਦੀ ਜਾਣਕਾਰੀ ਮਿਲੇਗੀ, ਜਿਸ ਨਾਲ ਭਵਿੱਖੀ ਕੁਦਰਤੀ ਆਫਤਾਂ ਦੇ ਸਬੰਧ 'ਚ ਫੈਸਲੇ ਲਏ ਜਾ ਸਕਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।