USA : ਕੈਲੀਫੋਰਨੀਆ 'ਚ ਕਿਵੇਂ ਲੱਗੀ ਇੰਨੀ ਭਿਆਨਕ ਅੱਗ, ਸਾਹਮਣੇ ਆਇਆ ਕਾਰਨ

Wednesday, Sep 09, 2020 - 09:43 AM (IST)

ਲਾਸ ਏਂਜਲਸ, (ਭਾਸ਼ਾ)- ਅਮਰੀਕਾ ’ਚ ਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਅੱਗ ਲਈ ਬੱਚਿਆਂ ਦਾ ਲਿੰਗ ਦੱਸਣ ਵਾਲਾ ਯੰਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। 

ਕੈਲੀਫੋਰਨੀਆ ਦੇ ਜੰਗਲੀ ਅਤੇ ਅੱਗ ਸੁਰੱਖਿਆ ਵਿਭਾਗ ਦੇ ਕੈਪਟਨ ਬੈਨੇਟ ਮਿਲਾਏ ਨੇ ਦੱਸਿਆ ਕਿ ਇਕ ਜੋੜੇ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ, ਨੇ ਆਪਣੇ ਹੋਣ ਵਾਲੇ ਬੱਚੇ ਬਾਰੇ ਜਾਣਨਾ ਚਾਹਿਆ ਸੀ ਕਿ ਉਹ ਮੁੰਡਾ ਹੋਵੇਗਾ ਜਾਂ ਕੁੜੀ। ਜੋੜਾ ਖੇਤ ’ਚ ਪਹੁੰਚਿਆ ਅਤੇ ਉਥੇ ਯੰਤਰ ਨੂੰ ਉੱਪਰ ਨੂੰ ਸੁੱਟਿਆ। ਇਸ ਨਾਲ ਘਾਹ ਦੇ 4 ਫੁੱਟ ਉੱਚੇ ਢੇਰ ’ਚ ਅੱਗ ਲੱਗ ਗਈ। ਜ਼ਿਆਦਾ ਤਾਪਮਾਨ ਅਤੇ ਤੇਜ਼ ਹਵਾ ਹੋਣ ਕਾਰਣ ਅੱਗ ਤੇਜ਼ੀ ਨਾਲ ਫੈਲ ਗਈ।  ਅਮਰੀਕੀ ਜੰਗਲਾਤ ਸੇਵਾ ਦੇ ਮੁਤਾਬਕ ਇਸ ਸਾਲ ਕੈਲੀਫੋਰਨੀਆ ’ਚ 20 ਲੱਖ ਏਕੜ ਜੰਗਲ ਅੱਗ ਨਾਲ ਸੜ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਤੇਜ਼ ਤਾਪਮਾਨ, ਘੱਟ ਨਮੀ, ਸੁੱਕੇ ਜੰਗਲ ਅਤੇ ਤੇਜ਼ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਇਹੋ ਨਹੀਂ, ਇਕ ਵੀਡੀਓ ਵਿਚ ਜੋੜਾ ਪਾਣੀ ਦੀ ਬੋਤਲ ਨਾਲ ਅੱਗ ਬੁਝਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਜਦੋਂ ਉਹ ਅੱਗ ‘ਤੇ ਕਾਬੂ ਨਹੀਂ ਕਰ ਸਕੇ ਤਾਂ ਉਨ੍ਹਾਂ ਐਮਰਜੈਂਸੀ ਨੰਬਰ 911‘ ਤੇ ਫੋਨ ਕੀਤਾ। ਮਿਲਾਏ ਨੇ ਦੱਸਿਆ ਕਿ ਫਾਇਰ ਫਾਈਟਰ ਕੁਝ ਮਿੰਟਾਂ ਵਿਚ ਹੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਜਾਂਚ ਲਈ ਮੌਕੇ 'ਤੇ ਲਈਆਂ ਗਈਆਂ ਫੋਟੋਆਂ ਅਤੇ ਵੀਡੀਓ ਵੀ ਦਿੱਤੇ। ਅੱਗ 'ਤੇ ਕਾਬੂ ਪਾਉਣ ਲਈ 14,000 ਫਾਇਰ ਫਾਈਟਰ ਸੰਘਰਸ਼ ਕਰ ਰਹੇ ਹਨ।
 


Lalita Mam

Content Editor

Related News