ਕੈਲੀਫੋਰਨੀਆ ਦੀ ਜੰਗਲੀ ਅੱਗ ਨੇ ਸਾੜਿਆ 40 ਲੱਖ ਏਕੜ ਖੇਤਰ, 31 ਲੋਕਾਂ ਦੀ ਮੌਤ

10/03/2020 7:33:40 PM

ਕੈਲੀਫੋਰਨੀਆ- ਅਮਰੀਕਾ ਦੇ ਕੈਲੀਫੋਰਨੀਆ ਵਿਚ ਇਸ ਸਾਲ 40 ਲੱਖ ਏਕੜ ਜੰਗਲੀ ਖੇਤਰ ਵਿਚ ਅੱਗ ਲੱਗੀ ਹੈ, ਜਿਸ ਕਾਰਨ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਘਰ ਸੜ ਕੇ ਸਵਾਹ ਹੋ ਗਏ ਹਨ।

ਅੱਗ ਜਿਨ੍ਹਾਂ ਇਲਾਕਿਆਂ ਵਿਚ ਫੈਲੀ ਹੈ, ਇਹ ਖੇਤਰਫਲ ਵਿਚ ਕਨੈਕਟਿਕਟ ਸੂਬੇ ਤੋਂ ਵੀ ਵੱਡਾ ਹੈ। ਸ਼ਨੀਵਾਰ ਨੂੰ ਅੱਗ ਦਾ ਖ਼ਤਰਾ ਵੱਡੇ ਪੱਧਰ 'ਤੇ ਹੋਣ ਦੀਆਂ ਚਿਤਾਵਨੀਆਂ ਵਿਚਕਾਰ ਸ਼ੁੱਕਰਵਾਰ ਨੂੰ ਸਾਨ ਫਰੈਂਸਿਸਕੋ ਦੇ ਉੱਤਰ ਵਿਚ ਫਾਇਰ ਫਾਈਟਰਜ਼ ਹਾਈ ਅਲਰਟ 'ਤੇ ਸਨ। ਸ਼ਨੀਵਾਰ ਸਵੇਰੇ ਜਿਵੇਂ ਕਿ ਅੰਦਾਜ਼ ਸੀ ਉਸ ਨਾਲੋਂ ਘੱਟ ਤੇਜ਼ ਹਵਾਵਾਂ ਚੱਲੀਆਂ ਅਤੇ ਅਜਿਹੇ ਵਿਚ ਫਾਇਰ ਫਾਈਟਰਜ਼ ਨੂੰ ਅੱਗ ਬੁਝਾਉਣ ਦਾ ਮੌਕਾ ਮਿਲ ਗਿਆ। 

ਅਧਿਕਾਰੀਆਂ ਮੁਤਾਬਕ ਅੱਗ ਇੰਨੀ ਫੈਲ ਚੁੱਕੀ ਹੈ ਕਿ 28 ਹਜ਼ਾਰ ਤੋਂ ਵਧੇਰੇ ਘਰ ਅਤੇ ਹੋਰ ਇਮਾਰਤਾਂ ਖਤਰੇ ਵਿਚ ਹਨ। ਕੈਲੀਫੋਰਨੀਆ ਫਾਇਰ ਬਟਾਲੀਅਨ ਦੇ ਮੁਖੀ ਮਾਰਕ ਬਰੁੰਟਨ ਨੇ ਕਿਹਾ ਕਿ ਹੁਣ ਤੱਕ ਤਾਂ ਹਵਾਵਾਂ ਓਨੀ ਤੇਜ਼ੀ ਨਾਲ ਨਹੀਂ ਚੱਲੀਆਂ ਜਿੰਨੀਆਂ ਕਿ ਅਸੀਂ ਅੰਦਾਜ਼ਾ ਲਗਾਇਆ ਸੀ ਪਰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਹ ਚਿੰਤਾ ਦੀ ਗੱਲ ਹੈ।


Sanjeev

Content Editor

Related News