ਫੇਸਬੁੱਕ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

12/12/2018 10:24:49 AM

ਵਾਸ਼ਿੰਗਟਨ (ਬਿਊਰੋ)— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਕੈਲੀਫੋਰਨੀਆ ਸਥਿਤ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਮਗਰੋਂ ਮੈਨੇਲੋ ਪਾਰਕ ਸਥਿਤ ਹੈੱਡਕੁਆਰਟਰ ਇਮਾਰਤ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਕੰਪਨੀ ਦੇ ਬੁਲਾਰੇ ਵੱਲੋਂ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਮੈਨੇਲੋ ਪਾਰਕ ਪੁਲਸ ਵਿਭਾਗ ਵੱਲੋਂ ਬੰਬ ਰੋਕੂ ਦਸਤਾ ਭੇਜ ਦਿੱਤਾ ਗਿਆ ਹੈ। ਫਿਲਹਾਲ ਇਮਾਰਤ ਵਿਚ ਸਰਚ ਆਪਰੇਸ਼ਨ ਜਾਰੀ ਹੈ ਅਤੇ ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਧਮਕੀ ਦੇਣ ਵਾਲਾ ਕੌਣ ਸੀ? ਫੇਸਬੁੱਕ ਦੇ 200 ਜੇਫਰਸ ਡ੍ਰਾਈਵ ਦੇ ਦਫਤਰ ਨੂੰ ਖਾਲੀ ਕਰਵਾਇਆ ਗਿਆ ਹੈ। ਇਸੇ ਜਗ੍ਹਾ 'ਤੇ ਇੰਸਟਾਗ੍ਰਾਮ ਦਾ ਵੀ ਹੈੱਡਕੁਆਰਟਰ ਹੈ। ਗੌਰਤਲਬ ਹੈ ਕਿ 2 ਦਿਨ ਪਹਿਲਾਂ ਹੀ ਨਿਊਯਾਰਕ ਸਾਥਿਤ ਸੀ.ਐੱਨ.ਐੱਨ. ਦਫਤਰ ਵਿਚ ਵੀ ਇਸੇ ਤਰ੍ਹਾਂ ਬੰਬ ਰੱਖੇ ਹੋਣ ਦੀ ਅਫਵਾਹ ਸਾਹਮਣੇ ਆਈ ਸੀ।


Vandana

Content Editor

Related News