ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ : ਭਿਆਨਕ ਹਮਲੇ ''ਚ ਹੁਣ ਤੱਕ 12 ਦੀ ਮੌਤ

11/08/2018 8:48:45 PM

ਥਾਉਜੰਡ ਓਕਸ (ਅਮਰੀਕਾ) (ਏ.ਐਫ.ਪੀ.)- ਅਮਰੀਕਾ ਦੇ ਕੈਲੀਫੋਰਨੀਆ 'ਚ ਕਾਲਜ ਵਿਦਿਆਰਥੀਆਂ ਨਾਲ ਭਰੇ ਕੰਟਰੀ ਮਿਊਜ਼ਿਕ ਬਾਰ ਵਿੱਚ ਇੱਕ ਬੰਦੂਕਧਾਰੀ ਵਲੋਂ ਕੀਤੀ ਗਈ ਫਾਇਰਿੰਗ ਵਿੱਚ 1 ਪੁਲਸ ਅਧਿਕਾਰੀ ਸਣੇ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਮੌਕੇ ਦੇ ਗਵਾਹਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਬਾਰ ਲਾਸ ਏਂਜਲਸ ਦੇ ਬਾਹਰੀ ਇਲਾਕੇ ਵਿੱਚ ਸਥਿਤ ਹੈ ਅਤੇ ਉਸਦੇ ਅੰਦਰ ਬੰਦੂਕਧਾਰੀ ਵੀ ਮਰਿਆ ਮਿਲਿਆ।
PunjabKesariਸਾਫ ਨਹੀਂ ਹੋ ਸਕਿਆ ਕਿ ਹਮਲਾਵਰ ਨੂੰ ਅਧਿਕਾਰੀਆਂ ਨੇ ਮਾਰਿਆ ਹੈ ਜਾਂ ਉਸਨੇ ਆਪਣੇ ਖੁਦ ਨੂੰ ਗੋਲੀ ਮਾਰ ਲਈ। ਵੀਰਵਾਰ ਤੜਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ੇਰਿਫ ਨੇ ਕਿਹਾ ਕਿ ਘਟਨਾ ਵਿੱਚ ਕਈ ਹੋਰ ਲੋਕ ਵੀ ਜਖ਼ਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਹਮਲੇ ਪਿੱਛੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਹਮਲਾਵਰ ਦੀ ਪਛਾਣ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਦੋ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਭਿਆਨਕ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।

ਉਥੋਂ ਦਾ ਦ੍ਰਿਸ਼ ਬਹੁਤ ਭਿਆਨਕ ਤੇ ਚਾਰੇ ਪਾਸੇ ਖੂਨ-ਹੀ-ਖੂਨ ਸੀ : ਸ਼ੇਰਿਫ ਜੇਫ ਡੀਨ
ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਬੰਦੂਕਧਾਰੀ ਨੇ ਕਾਲਾ ਕੋਟ ਪਹਿਨਿਆ ਹੋਇਆ ਸੀ। ਬੁੱਧਵਾਰ ਰਾਤ ਨੂੰ ਤਕਰੀਬਨ 11: 20 ਮਿੰਟ 'ਤੇ ਉਸਨੇ ਬਾਰਡਰ ਲਾਈਨ ਬਾਰ ਐਂਡ ਗ੍ਰਿਲ ਦੇ ਅੰਦਰ ਅੰਨ੍ਹਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਧੂੰਏਂ ਵਾਲੇ ਗ੍ਰੇਨੇਡ ਸੁੱਟੇ।  ਵੇਂਟੂਰਾ ਕਾਉਂਟੀ ਸ਼ੇਰਿਫ ਜੇਫ ਡੀਨ ਨੇ ਦੱਸਿਆ,‘‘ਉਥੋਂ ਦਾ ਦ੍ਰਿਸ਼ ਬਹੁਤ ਭਿਆਨਕ ਹੈ।  ਚਾਰੇ ਪਾਸੇ ਖੂਨ-ਹੀ-ਖੂਨ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ, ‘‘ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਇਸਦਾ ਅੱਤਵਾਦ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਸੱਚਾਈ ਸਭ ਦੇ ਸਾਹਮਣੇ ਆਵੇਗੀ।

PunjabKesari

ਉਨ੍ਹਾਂ ਨੇ ਕਿਹਾ, ‘‘ਘਟਨਾ ਵਿੱਚ ਅਜਿਹਾ ਕੁੱਝ ਨਹੀਂ ਹੈ ਜਿਸਦੇ ਨਾਲ ਮੈਂ ਜਾਂ ਐਫ.ਬੀ.ਆਈ. ਇਹ ਮੰਨੇ ਕਿ ਇਸਦੇ ਤਾਰ ਅੱਤਵਾਦ ਨਾਲ ਜੁਡ਼ੇ ਹਨ। ਅਸੀਂ ਯਕੀਨੀ ਤੌਰ 'ਤੇ ਇਸ 'ਤੇ ਵੀ ਵਿਚਾਰ ਕਰਾਂਗੇ। ਡੀਨ ਨੇ ਕਿਹਾ ਕਿ ਮ੍ਰਿਤਕ ਪੁਲਸ ਅਧਿਕਾਰੀ ਦਾ ਨਾਮ ਇਰਾਨ ਹੀਲਸ ਸੀ ਅਤੇ ਉਹ 29 ਸਾਲ ਤੋਂ ਟੀਮ ਦਾ ਹਿੱਸਾ ਸੀ। ਘਟਨਾ ਵਾਲੀ ਥਾਂ 'ਤੇ ਪੁੱਜਣ ਵਾਲੇ ਉਹ ਪਹਿਲੇ ਅਧਿਕਾਰੀ ਸਨ। ਡੀਨ ਨੇ ਦੱਸਿਆ,‘‘ਉਨ੍ਹਾਂ ਨੇ 11 ਲੋਕਾਂ ਨੂੰ ਮਰਿਆ ਵੇਖਿਆ। ਹੀਲਸ ਦੀ ਮੌਤ ਨਾਲ ਇਹ ਗਿਣਤੀ ਵਧਕੇ 12 ਹੋ ਗਈ। ਇਨ੍ਹਾਂ ਵਿੱਚ ਹਮਲਾਵਰ ਸ਼ਾਮਿਲ ਨਹੀਂ ਹੈ।

PunjabKesari

ਹਮਲਾਵਰ ਨੇ ਕੀਤੇ ਘੱਟੋ-ਘੱਟ 30 ਫਾਇਰ
ਵੇਂਟੂਰਾ ਕਾਉਂਟੀ ਸ਼ੇਰਿਫ ਦੇ ਦਫ਼ਤਰ ਦੇ ਕੈਪਟਨ ਗੈਰਾਂ ਕੁਰੇਦਜਿਆਨ ਨੇ ਇਸ ਤੋਂ ਪਹਿਲਾਂ ਦੱਸਿਆ ਕਿ ਉਪਨਗਰ ਥਾਉਜੰਡ ਓਕਸ ਸਥਿਤ ਇਸ ਬਾਰ ਵਿੱਚ ਘਟਨਾ ਦੌਰਾਨ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਪ੍ਰੋਗਰਾਮ ਦਾ ਪ੍ਰਬੰਧ ਹੋ ਰਿਹਾ ਸੀ, ਜਿਸ ਵਿੱਚ ਅਣਗਿਣਤ ਨੌਜਵਾਨਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਵੀਡੀਓ ਫੁਟੇਜ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਸਵਾਟ ਟੀਮਾਂ ਨੇ ਬਾਰ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ। ਮੌਕੇ 'ਤੇ ਮੌਜੂਦ ਹੋਲਡੇਨ ਹਾਰਾਹ ਨੇ ਦੱਸਿਆ ਕਿ ਹਰ ਹਫ਼ਤੇ ਜਿਸ ਜਗ੍ਹਾ 'ਤੇ ਮੈਂ ਆਪਣੇ ਦੋਸਤਾਂ ਨਾਲ ਮੌਜ ਮਸਤੀ ਲਈ ਜਾਂਦਾ ਸੀ, ਉੱਥੇ ਅਜਿਹਾ ਭਿਆਨਕ ਮੰਜਰ ਦੇਖਣ ਨੂੰ ਮਿਲੇਗਾ, ਮੈਂ ਸੋਚਿਆ ਨਹੀਂ ਸੀ।

PunjabKesari

ਉਸਨੇ ਦੱਸਿਆ, ‘‘ਇੱਕ ਵਿਅਕਤੀ ਸਾਹਮਣੇ ਦੇ ਦਰਵਾਜੇ ਤੋਂ ਅੰਦਰ ਆਇਆ ਅਤੇ ਉਸਨੇ ਕਾਊਂਟਰ ਦੇ ਪਿੱਛੇ ਬੈਠੀ ਕੁੜੀ ਨੂੰ ਗੋਲੀ ਮਾਰ ਦਿੱਤੀ। ਮੈਨੂੰ ਨਹੀਂ ਪਤਾ ਉਹ ਕੁੜੀ ਜ਼ਿੰਦਾ ਹੈ ਜਾਂ ਨਹੀਂ। ‘ਲਾਸ ਏਂਜਲਸ ਟਾਈਮਸ ਨੇ ਕਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਘੱਟੋ-ਘੱਟ 30 ਵਾਰ ਗੋਲੀਆਂ ਚੱਲੀਆਂ। ਸਿਰਫ਼ 10 ਦਿਨ ਪਹਿਲਾਂ ਅਮਰੀਕਾ ਦੇ ਪਿਟਰਸਬਰਗ ਵਿੱਚ ਯਹੂਦੀਆਂ ਦੇ ਧਾਰਮਿਕ ਥਾਂ 'ਤੇ ਇੱਕ ਹਮਲਾਵਰ ਦੀ ਗੋਲੀਬਾਰੀ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ।


Related News