ਕੈਲੀਫੋਰਨੀਆ ''ਚ ਆਵੇਗੀ ਕੋਰੋਨਾ ਮਰੀਜ਼ਾਂ ਦੀ ਸੁਨਾਮੀ, ਖਾਲੀ ਥਾਵਾਂ ਨੂੰ ਬਣਾਇਆ ਜਾਵੇਗਾ ਹਸਪਤਾਲ

Wednesday, Dec 23, 2020 - 08:04 AM (IST)

ਕੈਲੀਫੋਰਨੀਆ ''ਚ ਆਵੇਗੀ ਕੋਰੋਨਾ ਮਰੀਜ਼ਾਂ ਦੀ ਸੁਨਾਮੀ, ਖਾਲੀ ਥਾਵਾਂ ਨੂੰ ਬਣਾਇਆ ਜਾਵੇਗਾ ਹਸਪਤਾਲ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਗਵਰਨਲ ਗੈਵਿਨ ਨਿਊਸਮ ਅਤੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਰਾਜ ਵਿਚ ਵਾਇਰਸ ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਕਾਰਨ ਅਗਲੇ ਮਹੀਨੇ ਤੱਕ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਸੂਬੇ ਵਿਚ ਪਿਛਲੇ ਦੋ ਹਫਤਿਆਂ ਦੌਰਾਨ ਲਗਭਗ 5 ਲੱਖ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਇੱਕ ਲੱਖ ਮਾਮਲਿਆਂ ਦਾ ਭਾਰ ਹਸਪਤਾਲਾਂ "ਤੇ ਪਾ ਸਕਦੇ ਹਨ। 

ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ,ਕੈਲੀਫੋਰਨੀਆ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸੈਕਟਰੀ ਡਾ. ਮਾਰਕ ਘਾਲੀ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ ਕਿ ਸੂਬੇ ਦੇ ਸਾਰੇ ਖੇਤਰਾਂ ਵਿਚ ਇਸ ਮਹੀਨੇ ਦੇ ਅਖੀਰ ਅਤੇ ਜਨਵਰੀ ਦੇ ਆਰੰਭ ਤੱਕ ਹਸਪਤਾਲਾਂ ਵਿਚ ਕਮਰੇ ਖਤਮ ਹੋਣ ਦਾ ਡਰ ਹੈ।ਇਸ ਸਾਹਮਣੇ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਅਸਥਾਈ ਸਟਾਫ਼ ਨੂੰ ਵਧਾਉਣ ਨਾਲ, ਜਿਮਨੇਜ਼ੀਅਮ, ਟੈਂਟਾਂ ਅਤੇ ਖਾਲੀ ਐੱਨ. ਬੀ. ਏ. ਅਖਾੜੇ ਵਰਗੀਆਂ ਥਾਂਵਾਂ ਨੂੰ ਅਸਥਾਈ ਹਸਪਤਾਲਾਂ ਵਿਚ ਬਦਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਜ਼ਰੂਰੀ ਖ਼ਬਰ, ਨਵੇਂ ਸਾਲ ਤੋਂ ਮਹਿੰਗੇ ਹੋਣਗੇ ਮਹਿੰਦਰਾ ਟਰੈਕਟਰ

ਕੈਲੀਫੋਰਨੀਆ ਵਿਚ ਇਕ ਦਿਨ "ਚ ਔਸਤਨ ਲਗਭਗ 44,000 ਨਵੇਂ ਪੁਸ਼ਟੀ ਕੀਤੇ ਮਾਮਲੇ ਦਰਜ ਹੋਏ ਹਨ ਜਦਕਿ ਪਿਛਲੇ ਦੋ ਹਫਤਿਆਂ ਵਿਚ 5,25,000 ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਗਿਣਤੀ ਨਾਲ ਪਿਛਲੇ 14 ਦਿਨਾਂ ਦੌਰਾਨ ਲਗਭਗ 63,000 ਮਰੀਜ਼ ਹਸਪਤਾਲ ਵਿਚ ਦਾਖ਼ਲ ਹੋਏ ਹਨ। ਇੰਨਾ ਹੀ ਨਹੀਂ ਪਿਛਲੇ ਛੇ ਹਫ਼ਤਿਆਂ ਵਿਚ ਹੋਏ ਮਾਮਲਿਆਂ ਦੇ ਧਮਾਕੇ ਨਾਲ ਕੈਲੀਫੋਰਨੀਆ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ, ਜਿਸ ਸੰਬੰਧੀ ਐਤਵਾਰ ਨੂੰ ਹੋਈਆਂ ਹੋਰ 83 ਮੌਤਾਂ ਦੀ ਰਿਪੋਰਟ ਨਾਲ ਮੌਤਾਂ ਦੀ ਕੁੱਲ ਗਿਣਤੀ ਤਕਰੀਬਨ 22,676 ਹੋ ਗਈ ਹੈ।

►ਕੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਅਮਰੀਕੀ ਸਰਕਾਰ ਹੋ ਰਹੀ ਅਸਫਲ? ਕੁਮੈਟ ਬਾਕਸ ਵਿਚ ਦਿਓ ਰਾਇ


author

Lalita Mam

Content Editor

Related News