ਬੀਮਾਰੀ ਨੇ ਖੋਹ ਲਏ ਹੱਥ-ਪੈਰ ਪਰ ਔਰਤ ਨੇ ਨਾ ਛੱਡੀ ਆਸ, ਦੌੜਾਂ 'ਚ ਹਿੱਸਾ ਲੈਣ ਦੀ ਇਛੁੱਕ

08/27/2018 1:16:50 PM

ਕੈਲਗਰੀ(ਏਜੰਸੀ)— ਲਗਭਗ ਦੋ ਸਾਲ ਪਹਿਲਾਂ ਕੈਲਗਰੀ 'ਚ ਰਹਿਣ ਵਾਲੀ ਇਕ ਔਰਤ ਨੂੰ ਅਜਿਹੀ ਬੀਮਾਰੀ ਲੱਗੀ ਕਿ ਉਹ ਆਪਣੇ ਹੱਥ-ਪੈਰ ਗੁਆ ਬੈਠੀ। ਵੈਰਨੋ ਮਾਰਜ਼ੋ ਨਾਂ ਦੀ ਇਸ ਔਰਤ ਨੇ ਦੱਸਿਆ ਕਿ ਉਸ ਨੇ ਕਦੇ ਹਿੰਮਤ ਨਹੀਂ ਹਾਰੀ। ਉਸ ਨੇ ਮਨ ਬਣਾਇਆ ਹੈ ਕਿ ਉਹ ਮੈਰਾਥਨ ਖੇਡਾਂ 'ਚ ਹਿੱਸਾ ਲਵੇਗੀ।

 
ਗੱਲ 2017 ਦੀ ਹੈ ਜਦ ਵੈਰਨੋ ਨੂੰ ਇਕ ਅਜਿਹੀ ਬੀਮਾਰੀ ਲੱਗ ਗਈ ਕਿ ਜਿਸ ਨੇ ਉਸ ਦੇ ਸਰੀਰ ਦੇ ਟਿਸ਼ੂ ਨਸ਼ਟ ਕਰਨੇ ਸ਼ੁਰੂ ਕਰ ਦਿੱਤੇ। ਇਸ ਬੀਮਾਰੀ ਦੇ ਇਲਾਜ ਲਈ ਡਾਕਟਰਾਂ ਨੂੰ ਉਸ ਦੇ ਹੱਥ-ਪੈਰ ਕੱਟਣੇ ਪਏ। ਇਸ ਦੌਰਾਨ ਉਹ ਕੋਮਾ 'ਚ ਚਲੇ ਗਈ ਅਤੇ ਡਾਕਟਰਾਂ ਨੂੰ ਲੱਗਾ ਕਿ ਉਹ ਕਈ ਮਹੀਨਿਆਂ ਤਕ ਹੋਸ਼ 'ਚ ਨਹੀਂ ਆਵੇਗੀ ਪਰ ਉਹ 6ਵੇਂ ਦਿਨ ਉੱਠ ਗਈ। ਹੋਸ਼ 'ਚ ਆਉਣ ਮਗਰੋਂ ਉਸ ਨੇ ਜੋ ਦੇਖਿਆ ਉਹ ਬਹੁਤ ਦੁੱਖ ਭਰਿਆ ਸੀ। ਆਪਣੇ-ਆਪ ਨੂੰ ਬਿਨਾਂ ਹੱਥਾਂ-ਪੈਰਾਂ ਦੇ ਦੇਖ ਕੇ ਉਹ ਭਾਵੁਕ ਹੋ ਗਈ ਪਰ ਉਸ ਨੇ ਸ਼ੁਕਰ ਕੀਤਾ ਕਿ ਉਸ ਦੀ ਜ਼ਿੰਦਗੀ ਤਾਂ ਬਚ ਗਈ।


ਉਸ ਨੇ ਦੱਸਿਆ ਕਿ ਉਸ ਲਈ ਸਭ ਤੋਂ ਵੱਡਾ ਚੈਲੈਂਜ ਪ੍ਰੋਸਥੈਟਿਕ (ਨਕਲੀ) ਲੱਤਾਂ ਦੇ ਸਹਾਰੇ ਤੁਰਨਾ ਸੀ। ਉਸ ਦੀ ਇਕ ਬਾਂਹ ਵੀ ਨਕਲੀ ਹੈ। ਉਸ ਨੇ ਬਹੁਤ ਮਿਹਨਤ ਕੀਤੀ ਤੇ ਹੁਣ ਉਹ ਆਪਣੇ ਵਾਲ ਆਪ ਸੰਵਾਰ (ਵਾਹ) ਲੈਂਦੀ ਹੈ ਅਤੇ ਦੰਦਾਂ ਦੀ ਸਫਾਈ ਵੀ ਆਰਾਮ ਨਾਲ ਕਰ ਲੈਂਦੀ ਹੈ। ਹੁਣ ਤਾਂ ਉਹ ਡਾਂਸ ਵੀ ਕਰ ਲੈਂਦੀ ਹੈ।
ਉਸ ਦੀ ਭੈਣ ਦੈਬੀ ਨੇ ਦੱਸਿਆ ਕਿ ਵੈਰਨੋ ਬਹੁਤ ਹਿੰਮਤ ਵਾਲੀ ਹੈ। ਉਸ ਦੀ ਕੋਸ਼ਿਸ਼ ਹੈ ਕਿ ਉਹ ਮੈਰਾਥਨ 'ਚ ਹਿੱਸਾ ਲਵੇ ਅਤੇ ਜਿੱਤ ਪ੍ਰਾਪਤ ਕਰੇ। ਉਸ ਨੇ ਕਿਹਾ ਕਿ ਉਹ ਦੁੱਖ 'ਚ ਵੀ ਖੁਸ਼ ਰਹੀ ਹੈ ਅਤੇ ਸਭ ਨੂੰ ਖੁਸ਼ ਰੱਖਦੀ ਹੈ।


Related News