ਸਕਾਟਲੈਂਡ : SNP ਵੱਲੋਂ ਸੁਪਰੀਮ ਕੋਰਟ ਦੇ ਕੇਸ ’ਚ ਦਖ਼ਲ ਦੇਣ ਲਈ ਅਰਜ਼ੀ ਜਮ੍ਹਾ ਕਰਵਾਉਣ ਦਾ ਫ਼ੈਸਲਾ

Sunday, Jul 24, 2022 - 11:24 PM (IST)

ਸਕਾਟਲੈਂਡ : SNP ਵੱਲੋਂ ਸੁਪਰੀਮ ਕੋਰਟ ਦੇ ਕੇਸ ’ਚ ਦਖ਼ਲ ਦੇਣ ਲਈ ਅਰਜ਼ੀ ਜਮ੍ਹਾ ਕਰਵਾਉਣ ਦਾ ਫ਼ੈਸਲਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੀ ਸੱਤਾਧਾਰੀ ‘ਸਕਾਟਿਸ਼ ਨੈਸ਼ਨਲ ਪਾਰਟੀ’ (ਐੱਸ. ਐੱਨ. ਪੀ.) ਸਕਾਟਲੈਂਡ ਨੂੰ ਯੂ. ਕੇ. ਤੋਂ ਵੱਖ ਕਰਵਾਉਣ ਦੀ ਸੋਚ ਨੂੰ ਲੈ ਕੇ ਲਗਾਤਾਰ ਅੱਗੇ ਵਧ ਰਹੀ ਹੈ। ਹੁਣ ਐੱਸ. ਐੱਨ. ਪੀ. ਵੱਲੋਂ ਸਕਾਟਿਸ਼ ਸਰਕਾਰ ਦੇ ਸੁਪਰੀਮ ਕੋਰਟ ਦੇ ਕੇਸ ’ਚ ਦਖ਼ਲ ਦੇਣ ਲਈ ਇਕ ਅਰਜ਼ੀ ਜਮ੍ਹਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ (ਐੱਨ.ਈ.ਸੀ.) ਨੇ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਦੀ ਸਿਫ਼ਾਰਿਸ਼ ’ਤੇ ਸਰਬਸੰਮਤੀ ਨਾਲ ਇਸ ਫ਼ੈਸਲੇ ’ਤੇ ਸਹਿਮਤੀ ਜਤਾਈ ਹੈ। ਇਸ ਸਬੰਧੀ ਐੱਸ. ਐੱਨ. ਪੀ. ਦੀ ਸੱਤਾਧਾਰੀ ਸੰਸਥਾ ਨੇ ਕਿਹਾ ਕਿ ਪਾਰਟੀ ਕੋਲ ਆਪਣੇ ਸਿਆਸੀ ਕੇਸ ਨੂੰ ਅੱਗੇ ਵਧਾਉਣ ਲਈ ਕਾਨੂੰਨੀ ਸਟੈਂਡ ਹੈ।

ਇਹ ਵੀ ਪੜ੍ਹੋ : CM ਮਾਨ ਵੱਲੋਂ ਤਮਗਾ ਜੇਤੂ ਖਿਡਾਰੀ ਸਨਮਾਨਿਤ, ਏਸ਼ੀਅਨ ਤੇ ਓਲੰਪਿਕ ਖੇਡਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ

ਵਕੀਲਾਂ ਨੂੰ ਹੁਣ ਅਰਜ਼ੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਸਮੇਂ ਸਿਰ ਅਦਾਲਤ ’ਚ ਦਾਇਰ ਕੀਤਾ ਜਾਵੇਗਾ। ਇਸ ਸਬੰਧੀ ਅਦਾਲਤ ਵੱਲੋਂ 11 ਅਤੇ 12 ਅਕਤੂਬਰ ਨੂੰ ਬਹਿਸ ਸੁਣੇ ਜਾਣ ਦੀ ਉਮੀਦ ਹੈ। ਐੱਸ. ਐੱਨ. ਪੀ. ਦੇ ਕਾਰੋਬਾਰੀ ਕਨਵੀਨਰ ਕਰਸਟਨ ਓਸਵਾਲਡ ਨੇ ਸੁਪਰੀਮ ਕੋਰਟ ਦੇ ਹਵਾਲੇ ਦਾ ਸਵਾਗਤ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਇਹ ਮਾਮਲਾ ਅੱਗੇ ਜਾ ਕੇ ਕਿਹੜਾ ਰੁਖ਼ ਅਖਤਿਆਰ ਕਰਦਾ ਹੈ।
 


author

Manoj

Content Editor

Related News