ਇਸ ਤਰ੍ਹਾਂ ਐਲਡ੍ਰਿਨ ਬਣ ਗਏ ਚੰਦ 'ਤੇ ਪਿਸ਼ਾਬ ਕਰਨ ਵਾਲੇ ਪਹਿਲੇ ਵਿਅਕਤੀ

9/6/2019 6:19:54 PM

ਵਾਸ਼ਿੰਗਟਨ— ਚੰਦਰਯਾਨ-2 ਦਾ ਵਿਕਰਮ ਲੈਂਡਰ ਸ਼ੁੱਕਰਵਾਰ ਰਾਤ ਚੰਦ 'ਤੇ ਆਪਣਾ ਪਹਿਲਾ ਕਦਮ ਰੱਖੇਗਾ ਤੇ ਇਸ ਦੇ ਨਾਲ ਹੀ ਭਾਰਤੀ ਸਪੇਸ ਰਿਸਰਚ ਸੈਂਟਰ (ਇਸਰੋ) ਦੇ ਨਾਂ ਇਕ ਹੋਰ ਵੱਡੀ ਸਫਲਤਾ ਦਰਜ ਹੋ ਜਾਵੇਗੀ। ਖਾਸ ਗੱਲ ਤਾਂ ਇਹ ਹੈ ਕਿ ਭਾਰਤ ਪਹਿਲੀ ਵਾਰ ਆਪਣੇ ਕਿਸੇ ਕ੍ਰਾਫਟ ਦੀ ਸਾਫਟ ਲੈਂਡਿੰਗ ਕਰਵਾਉਣ ਜਾ ਰਿਹਾ ਹੈ। ਇਸ ਮੌਕੇ ਅਸੀਂ ਤੁਹਾਨੂੰ ਚੰਦ 'ਤੇ ਮਨੁੱਖੀ ਮਿਸ਼ਨ ਨਾਲ ਜੁੜੀ ਇਕ ਅਨੋਖੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ।

PunjabKesari

ਜਦੋਂ ਵੀ ਚੰਦ ਦੇ ਕਿਸੇ ਮਿਸ਼ਨ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲੇ ਸਪੇਸ ਯਾਤਰੀ ਨੀਲ ਆਰਮਸਟ੍ਰਾਂਗ ਦਾ ਨਾਮ ਯਾਦ ਕੀਤਾ ਜਾਂਦਾ ਹੈ। ਅਪੋਲੋ 11 ਦੇ ਮਿਸ਼ਨ 'ਤੇ ਗਏ ਨੀਲ ਆਰਮਸਟ੍ਰਾਂਗ, ਮਾਈਕਲ ਕਾਰਲਿੰਸ ਤੇ ਬਜ਼ ਐਲਡ੍ਰਿਨ ਨੇ 20 ਜੁਲਾਈ 1969 ਨੂੰ ਚੰਦ ਦੀ ਸਤ੍ਹਾ 'ਤੇ ਲੈਂਡਿੰਗ ਕੀਤੀ ਸੀ। ਨੀਲ ਆਰਮਸਟ੍ਰਾਂਗ ਨੇ ਆਪਣਾ ਪਹਿਲਾ ਪੈਰ ਬਾਹਰ ਕੱਢਿਆ ਤੇ ਇਸੇ ਦੇ ਨਾਲ ਉਨ੍ਹਾਂ ਨੇ ਚੰਦ 'ਤੇ ਸਭ ਤੋਂ ਪਹਿਲਾਂ ਪੈਰ ਰੱਖਣ ਦਾ ਰਿਕਾਰਡ ਬਣਾ ਲਿਆ। ਨੀਲ ਤੋਂ ਬਾਅਦ ਬਜ਼ ਐਲਡ੍ਰਿਨ ਨੇ ਚੰਦ 'ਤੇ ਆਪਣਾ ਪੈਰ ਰੱਖਿਆ। ਚਾਹੇ ਹੀ ਬਜ਼ ਐਲਡ੍ਰਿਨ ਨੇ ਚੰਦ 'ਤੇ ਸਭ ਤੋਂ ਪਹਿਲਾਂ ਪੈਰ ਰੱਖਣ ਦਾ ਰਿਕਾਰਡ ਨਹੀਂ ਬਣਾਇਆ ਪਰ ਉਹ ਅਜਿਹੇ ਪਹਿਲੇ ਇਨਸਾਨ ਜ਼ਰੂਰ ਬਣ ਗਏ ਜਿਸ ਨੇ ਚੰਦ 'ਤੇ ਪਿਸ਼ਾਬ ਕੀਤਾ।

PunjabKesari

ਜ਼ਾਹਿਰ ਹੈ ਕਿ ਐਲਡ੍ਰਿਨ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਸੀ। ਅਸਲ 'ਚ ਜਦੋਂ ਅਪੋਲੋ 11 ਲੈਂਡਰ ਦੀ ਪੌੜੀ ਤੋਂ ਉਤਰਣ ਦੀ ਕੋਸ਼ਿਸ਼ ਕਰ ਰਹੇ ਸਨ ਉਸੇ ਵੇਲੇ ਸਪੇਸ ਸੂਟ 'ਚ ਰੱਖੇ ਇਕ ਖਾਸ ਬੈਗ 'ਚੋਂ ਪਿਸ਼ਾਬ ਨਿਕਲ ਕੇ ਚੰਦ 'ਤੇ ਫੈਲ ਗਿਆ। ਐਲਡ੍ਰਿਨ ਨੇ ਲਿਊਨਰ ਮਾਡਿਊਲ ਦੀ ਬਹੁਤ ਹੌਲੀ ਲੈਂਡਿੰਗ ਕੀਤੀ, ਜਿਸ ਕਾਰਨ ਮਾਡਿਊਲ ਲੋੜ ਦੇ ਹਿਸਾਬ ਨਾਲ ਸੁੰਗੜ ਨਹੀਂ ਸਕਿਆ। ਨਤੀਜਾ ਇਹ ਰਿਹਾ ਕਿ ਲਿਊਨਰ ਮਾਡਿਊਲ ਨਾਲ ਚੰਦ ਦੀ ਸਤ੍ਹਾ ਤੱਕ ਜੋ ਇਕ ਛੋਟਾ ਜਿਹਾ ਕਦਮ ਹੁੰਦਾ ਹੈ ਉਹ ਇਕ ਛਲਾਂਗ 'ਚ ਬਦਲ ਗਿਆ। ਲੈਂਡਿੰਗ ਤੋਂ ਬਾਅਦ ਇਕ ਝਟਕੇ ਦੇ ਕਾਰਨ ਐਲਡ੍ਰਿਨ ਨੇ ਜੋ ਯੂਰਿਨ ਇਕੱਠਾ ਕਰਕੇ ਇਕ ਡਿਵਾਇਸ 'ਚ ਰੱਖਿਆ ਸੀ ਉਹ ਟੁੱਟ ਗਿਆ ਤੇ ਉਨ੍ਹਾਂ ਦੇ ਇਕ ਬੂਟਸ 'ਤੇ ਫੈਲ ਗਿਆ। ਜਦੋਂ ਉਹ ਚੰਦ ਦੀ ਸਤ੍ਹਾ 'ਤੇ ਤੁਰੇ ਤਾਂ ਪਿਸ਼ਾਬ ਵੀ ਫੈਲਦਾ ਗਿਆ। ਦੱਸ ਦਈਏ ਕਿ ਅਪੋਲੋ ਮਿਸ਼ਨ ਦੇ ਸਪੇਸ ਯਾਤਰੀਆਂ ਨੂੰ ਪਿਸ਼ਾਬ ਲਈ ਇਕ ਕੰਡੋਮ ਵਰਗੇ ਕੁਝ ਪਾਊਚ ਦਿੱਤੇ ਜਾਂਦੇ ਸਨ। ਇਨ੍ਹਾਂ ਨੂੰ ਇਕ ਡਿਸਪੋਜ਼ਲ 'ਚ ਪਾ ਦਿੱਤਾ ਜਾਂਦਾ ਸੀ, ਜੋ ਇਨ੍ਹਾਂ ਨੂੰ ਸਪੇਸ ਕ੍ਰਾਫਟ ਤੋਂ ਬਾਹਰ ਕੱਢ ਦਿੰਦਾ ਸੀ।

PunjabKesari

2016 'ਚ ਇਕ ਰੇਡੀਓ ਸ਼ੋਅ ਨਾਲ ਗੱਲਬਾਤ ਕਰਦਿਆਂ ਐਲਡ੍ਰਿਨ ਨੇ ਖੁਦ ਇਸ ਘਟਨਾ ਬਾਰੇ ਦੱਸਿਆ। ਬਜ਼ ਨੇ ਦੱਸਿਆ ਕਿ ਤੁਹਾਡੇ ਲੱਕ 'ਤੇ ਇਕ ਬੈਗ ਅਟੈਚ ਹੁੰਦਾ ਹੈ। ਇਸ ਡਿਵਾਇਸ ਨੂੰ ਯੂਰਿਨ ਕਲੈਕਸ਼ਨ ਡਿਵਾਇਸ ਕਹਿੰਦੇ ਹਨ। ਮੈਂ ਬਹੁਤ ਸਮੇਂ ਤੋਂ ਸਪੇਸ ਕ੍ਰਾਫਟ 'ਚ ਸੀ ਤੇ ਉਸ ਤੋਂ ਬਾਅਦ ਚੰਦ ਦੀ ਸਤ੍ਹਾ 'ਤੇ ਰੁਕਣਾ ਸੀ। ਦੂਜੇ ਪਾਸੇ ਬੈਗ ਲਗਭਗ ਫੁੱਲ ਹੋ ਚੁੱਕਿਆ ਸੀ। ਲੈਂਡਰ ਦੀ ਪੌੜੀ ਤੋਂ ਉਤਰਣ ਵੇਲੇ ਤੁਹਾਨੂੰ ਆਪਣੀ ਮੂਵਮੈਂਟ ਨੂੰ ਸੰਭਾਲਣਾ ਹੁੰਦਾ ਹੈ। ਮੈਂ ਲੈਂਡਰ ਦੀ ਖਿੜਕੀ ਤੋਂ ਦੇਖਿਆ ਤਾਂ ਨੀਲ ਆਰਮਸਟ੍ਰਾਂਗ 20 ਮਿੰਟ ਤੋਂ ਸੈਂਪਲ ਇਕੱਠੇ ਕਰਨ 'ਚ ਵਿਅਸਤ ਸਨ ਤੇ ਮੈਨੂੰ ਪਤਾ ਸੀ ਕਿ ਇਕ ਸਮੱਸਿਆ ਹੋਣ ਵਾਲੀ ਸੀ। ਪੌੜੀ ਤੋਂ ਉਤਰਦਿਆਂ ਮੈਨੂੰ ਜ਼ੋਰ ਨਾਲ ਪਿਸ਼ਾਬ ਲੱਗੀ ਸੀ ਤੇ ਮੈਨੂੰ ਪਤਾ ਸੀ ਕਿ ਬੈਗ ਖਾਲੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਹੱਸਦਿਆਂ ਕਿਹਾ ਕਿ 'ਹਾਂ।' ਉਨ੍ਹਾਂ ਕਿਹਾ ਕਿ ਅਕਸਰ ਲੋਕ ਚੰਦ ਨੂੰ ਲੈ ਕੇ ਦਾਅਵੇ ਪੇਸ਼ ਕਰਦੇ ਹਨ ਪਰ ਅਜਿਹਾ ਦਾਅਵਾ ਅੱਜ ਤੱਕ ਕਿਸੇ ਨੇ ਪੇਸ਼ ਨਹੀਂ ਕੀਤਾ।


Baljit Singh

Edited By Baljit Singh