ਇਹ ਪੰਜਾਬਣ ਬਣ ਸਕਦੀ ਹੈ ਅਮਰੀਕਾ ਦੇ ਟ੍ਰੇਸੀ ਸ਼ਹਿਰ ਦੀ ਮੇਅਰ
Tuesday, Feb 26, 2019 - 01:26 AM (IST)

ਟ੍ਰੇਸੀ—ਪੇਸ਼ੇ ਵਜੋਂ ਕਾਰੋਬਾਰੀ ਅਤੇ ਹੁਣ ਸਿਆਸਤ 'ਚ ਕਦਮ ਰੱਖ ਚੁੱਕੀ ਜੱਸ ਸੰਘਾ ਅਮਰੀਕਾ ਦੇ ਟ੍ਰੇਸੀ ਸ਼ਹਿਰ ਦੀ ਮੇਅਰ ਬਣ ਸਕਦੀ ਹੈ। ਜੱਸ ਸੰਘਾ ਨੇ 'ਰੈਡਬ੍ਰਿਜ ਟੂ ਅੰਡਰ ਦਾ ਬ੍ਰਿਜ' ਨਾਹਰੇ ਹੇਠ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਭਾਰਤੀ ਫੌਜ ਦੇ ਇਕ ਅਫਸਰ ਦੀ ਧੀ ਜੱਸ ਸੰਘਾ ਦੀ ਪਰਵਰਿਸ਼ ਮੁੰਬਈ 'ਚ ਹੋਈ ਅਤੇ 1986 'ਚ ਅਮਰੀਕਾ 'ਚ ਆ ਗਈ। ਟ੍ਰੇਸੀ ਪ੍ਰੈਸ ਦੀ ਰਿਪੋਰਟ ਮੁਤਾਬਕ ਜੱਸ ਸੰਘਾ ਸਾਲ 2000 ਤੋਂ ਸ਼ਹਿਰ ਦੀ ਵਸਨੀਕ ਹੈ ਅਤੇ 2010 'ਚ ਸਿਟੀ ਕੌਂਸਲ ਦੀ ਚੋਣ ਵੀ ਲੜ ਚੁੱੱਕੀ ਹੈ। ਕੌਂਸਲਰ ਦੀ ਚੋਣ 'ਚ ਭਾਵੇਂ ਸਫਲਤਾ ਨਾ ਮਿਲੀ ਪਰ ਛੇਤੀ ਹੀ ਜੱਸ ਸੰਘਾ ਨੂੰ ਸਿਟੀ ਪਲਾਨਿੰਗ ਕਮਿਸ਼ਨਰ ਬਣਾ ਦਿੱਤਾ ਗਿਆ। 2015 'ਚ ਟ੍ਰੇਸੀ ਦੇ ਚੈਂਬਰ ਆਫ ਕਾਮਰਸ ਵੱਲੋਂ ਜੱਸ ਸੰਘਾ ਦੀਆਂ ਕਮਿਊਨਿਟੀ ਪ੍ਰਤੀ ਲਾਮਿਸਾਲ ਸੇਵਾਵਾਂ ਲਈ ਬਿਹਤਰੀ ਮਹਿਲਾ ਨਾਗਰਿਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਬੇਹੱਦ ਸੋਚ-ਸਮਝ ਕੇ ਖਰਚ ਕਰਨ ਦੀ ਆਦੀ ਜੱਸ ਸੰਘਾ ਨੇ ਕਿਹਾ ਕਿ ਉਹ ਜੇਬ 'ਚ ਨਕਦੀ ਤੋਂ ਬਗੈਰ ਕਦੇ ਵੀ ਖਰੀਦਦਾਰੀ ਕਰਨ ਬਾਰੇ ਨਹੀਂ ਸੋਚਦੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਤੋਂ ਬਗੈਰ ਅਜਿਹਾ ਕੋਈ ਫੈਸਲਾ ਨਹੀਂ ਲਿਆ ਜਾਣਾ ਚਾਹੀਦਾ ਜੋ ਕਮਿਊਨਿਟੀ ਨੂੰ ਪ੍ਰਭਾਵਤ ਕਰਦਾ ਹੋਵੇ। ਸਭਨਾਂ ਨੂੰਨਾਲ ਲੈ ਕੇ ਚੱਲਣ ਦੀ ਸੋਚ 'ਤੇ ਅੱਗ ਵਧ ਰਹੀ ਜੱਸ ਸੰਘਾ ਨੇ ਸਾਫ-ਸੂਥਰੀ, ਮੁੱਦਿਆਂ 'ਤੇ ਆਧਾਰਤ ਅਤੇ ਕਮਿਊਨਿਟੀ 'ਤੇ ਕੇਂਦਰਤ ਚੋਣ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।