ਯਾਤਰੀਆਂ ਨਾਲ ਭਰੀ ਬੱਸ ਪਲਟੀ, ਸਕੂਲੀ ਬੱਚਿਆਂ ਸਮੇਤ 36 ਲੋਕ ਜ਼ਖ਼ਮੀ

Thursday, Feb 29, 2024 - 05:19 PM (IST)

ਯਾਤਰੀਆਂ ਨਾਲ ਭਰੀ ਬੱਸ ਪਲਟੀ, ਸਕੂਲੀ ਬੱਚਿਆਂ ਸਮੇਤ 36 ਲੋਕ ਜ਼ਖ਼ਮੀ

ਕੋਲੰਬੋ (ਯੂ. ਐੱਨ. ਆਈ.): ਸ਼੍ਰੀਲੰਕਾ ਦੇ ਉਵਾ ਸੂਬੇ ਦੇ ਸਿਆਮਬਲਾਂਦੁਵਾ 'ਚ ਵੀਰਵਾਰ ਨੂੰ ਇਕ ਸਰਕਾਰੀ ਬੱਸ ਪਲਟ ਗਈ। ਇਸ ਹਾਦਸੇ ਵਿਚ 24 ਸਕੂਲੀ ਬੱਚਿਆਂ ਸਮੇਤ 36 ਲੋਕ ਜ਼ਖਮੀ ਹੋ ਗਏ। ਪੁਲਸ ਬੁਲਾਰੇ ਨਿਹਾਲ ਥਲਦੂਵਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੇਜ਼ ਰਫਤਾਰ ਨਾਲ ਜਾ ਰਹੀ ਬੱਸ ਦੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ-ਹਮਾਸ ਯੁੱਧ : ਗਾਜ਼ਾ 'ਚ ਮ੍ਰਿਤਕ ਫਲਸਤਨੀਆ ਦੀ ਗਿਣਤੀ 30 ਹਜ਼ਾਰ ਤੋਂ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News