ਨਾਈਜੀਰੀਆ ਤੋਂ ਵੱਡੀ ਖ਼ਬਰ: ਆਹਮੋ-ਸਾਹਮਣੇ ਦੀ ਟੱਕਰ ਮਗਰੋਂ 2 ਬੱਸਾਂ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 37 ਯਾਤਰੀ
Wednesday, Nov 23, 2022 - 10:41 AM (IST)
ਅਬੂਜਾ (ਵਾਰਤਾ)- ਉੱਤਰ-ਪੂਰਬੀ ਨਾਈਜੀਰੀਆ ਦੇ ਬੋਰਨੋ ਸ਼ਹਿਰ ਵਿਚ 2 ਬੱਸਾਂ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਬੋਰਨੋ ਦੇ ਟ੍ਰੈਫਿਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੋਰਨੋ ਵਿਚ ਫੈਡਰਲ ਰੋਡ ਸੇਫਟੀ ਕੋਰਪਸ ਦੇ ਸੈਕਟਰ ਕਮਾਂਡਰ ਉਟੇਨ ਬੋਈ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਦੁਗੁਰੀ-ਦਮਾਤੁਰੂ ਰੋਡ 'ਤੇ 2 ਬੱਸਾਂ ਦੀ ਆਹਮੋ-ਸਾਹਮਣੇ ਦੀ ਟੱਕਰ ਦੇ ਬਾਅਦ ਬੱਸਾਂ ਵਿਚ ਅੱਗ ਲੱਗ ਗਈ। ਬੋਈ ਨੇ ਹਾਦਸੇ ਲਈ ਬੱਸਾਂ ਦੀ ਤੇਜ਼ ਰਫ਼ਤਾਰ ਲਈ ਬੱਸ ਡਰਾਈਵਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ: ਜੰਗ ਤੋਂ ਅੱਕੇ ਯੂਕ੍ਰੇਨੀ ਮਰਦ ਐਡਲਟ ਨਾਈਟ ਕਲੱਬਾਂ ’ਚ ਟਾਪਲੈੱਸ ਕੁੜੀਆਂ ’ਤੇ ਲੁਟਾ ਰਹੇ ਹਨ ਨੋਟ
ਉਨ੍ਹਾਂ ਦੱਸਿਆ ਕਿ ਦੋਵੇਂ ਬੱਸਾਂ ਉਲਟ ਦਿਸ਼ਾਵਾਂ ਵਿਚ ਜਾ ਰਹੀਆਂ ਸਨ ਪਰ ਉਨ੍ਹਾਂ ਵਿਚੋਂ ਇਕ ਨੇ ਕੰਟਰੋਲ ਗੁਆ ਦਿੱਤਾ, ਜਿਸ ਨਾਲ ਦੋਵਾਂ ਬੱਸਾਂ ਦੀ ਟੱਕਰ ਹੋ ਗਈ। ਅਧਿਕਾਰੀ ਨੇ ਕਿਹਾ ਕਿ ਅੱਜ ਹਾਦਸੇ ਵਿਚ ਮਾਰੇ ਗਏ ਸਾਰੇ ਪੀੜਤਾਂ ਦਾ ਸਮੂਹਿਕ ਸਸਕਾਰ ਕੀਤਾ ਜਾਵੇਗਾ, ਕਿਉਂਕਿ ਪੁਲਸ ਨੂੰ ਪਹਿਲਾਂ ਹੀ ਇਸ ਸਬੰਧੀ ਅਦਾਲਤੀ ਹੁਕਮ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਾਈਜੀਰੀਆ ਵਿਚ ਅਕਸਰ ਇਸ ਤਰ੍ਹਾਂ ਦੇ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਦਾ ਕਾਰਨ ਤੇਜ਼ ਰਫ਼ਤਾਰ, ਓਵਰਲੋਡਿੰਗ, ਖ਼ਰਾਬ ਸੜਕਾਂ ਅਤੇ ਲਾਪਰਵਾਹੀ ਨਾਲ ਵਾਹਨਾਂ ਨੂੰ ਚਲਾਉਣਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਇਮਰਾਨ ਖ਼ਾਨ ਦਾ ਵੱਡਾ ਬਿਆਨ, ਭਾਜਪਾ ਦੇ ਸ਼ਾਸਨ 'ਚ ਭਾਰਤ-ਪਾਕਿ ਦੇ ਚੰਗੇ ਸਬੰਧਾਂ ਦੀ ਕੋਈ ਗੁੰਜਾਇਸ਼ ਨਹੀਂ