ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ; 12 ਵਿਦਿਆਰਥੀਆਂ ਦੀ ਮੌਤ, 19 ਜ਼ਖਮੀ

Saturday, Feb 22, 2025 - 05:29 AM (IST)

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ; 12 ਵਿਦਿਆਰਥੀਆਂ ਦੀ ਮੌਤ, 19 ਜ਼ਖਮੀ

ਸਾਓ ਪਾਓਲੋ : ਬ੍ਰਾਜ਼ੀਲ 'ਚ ਇਕ ਦਰਦਨਾਕ ਬੱਸ ਹਾਦਸੇ 'ਚ ਇਕ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 19 ਜ਼ਖਮੀ ਹੋ ਗਏ। ਇਹ ਹਾਦਸਾ ਸਾਓ ਪਾਓਲੋ ਸੂਬੇ ਦੇ ਰਿਬੇਰਾਓ ਪ੍ਰੀਟੋ ਸ਼ਹਿਰ ਨੇੜੇ ਉਸ ਸਮੇਂ ਵਾਪਰਿਆ, ਜਦੋਂ ਵਿਦਿਆਰਥੀਆਂ ਨਾਲ ਭਰੀ ਬੱਸ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ।

ਰਾਇਟਰਜ਼ ਮੁਤਾਬਕ ਰਾਤ ਨੂੰ ਹੋਏ ਇਸ ਹਾਦਸੇ ਤੋਂ ਬਾਅਦ ਫਾਇਰ ਫਾਈਟਰਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਬੱਸ 'ਚ ਫਸੇ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਬੱਸ ਚਕਨਾਚੂਰ ਹੋ ਗਈ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ।

ਇਹ ਵੀ ਪੜ੍ਹੋ : ਲੱਗਣ ਜਾ ਰਿਹਾ ਸਾਲ ਦਾ ਪਹਿਲਾ Chandra Grahan, ਜਾਣੋ ਕਦੋਂ ਅਤੇ ਕਿੱਥੇ ਦਿਖਾਈ ਦੇਵੇਗਾ Blood Moon

ਮਰਨ ਵਾਲਿਆਂ 'ਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ 
ਮੀਡੀਆ ਰਿਪੋਰਟਾਂ ਮੁਤਾਬਕ ਇਹ ਬੱਸ ਯੂਨੀਵਰਸਿਟੀ ਆਫ ਫ੍ਰੈਂਕਾ (Unifran) ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਯੂਨੀਵਰਸਿਟੀ ਦੀ ਐਥਲੈਟਿਕ ਐਸੋਸੀਏਸ਼ਨ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਖਿਲਾਫ ਕਾਰਵਾਈ
ਅਧਿਕਾਰੀਆਂ ਵੱਲੋਂ ਦੁਰਘਟਨਾ ਵਿੱਚ ਸ਼ਾਮਲ ਟਰੱਕ ਡਰਾਈਵਰ 'ਤੇ ਗੈਰ-ਇਰਾਦਤਨ ਹੱਤਿਆ, ਲਾਪਰਵਾਹੀ ਨਾਲ ਸੱਟ ਪਹੁੰਚਾਉਣ ਅਤੇ ਸਹਾਇਤਾ ਨਾ ਦੇਣ ਦਾ ਦੋਸ਼ ਲਗਾਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਹਾਦਸਾਗ੍ਰਸਤ ਬੱਸ ਨੂੰ ਮੌਕੇ ਤੋਂ ਚੁੱਕ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਫੋਰੈਂਸਿਕ ਇੰਸਟੀਚਿਊਟ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜ ਦੇ ਅੱਗ ਬੁਝਾਊ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ 'ਚ ਕੁੱਲ 31 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ 'ਚੋਂ 12 ਦੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News