ਸਕੂਲ ਨੂੰ ਲੱਗੀ ਅੱਗ, ਮੱਚ ਗਏ ਭਾਂਬੜ, 17 ਵਿਦਿਆਰਥੀਆਂ ਦੀ ਮੌਤ

Friday, Feb 07, 2025 - 01:49 PM (IST)

ਸਕੂਲ ਨੂੰ ਲੱਗੀ ਅੱਗ, ਮੱਚ ਗਏ ਭਾਂਬੜ, 17 ਵਿਦਿਆਰਥੀਆਂ ਦੀ ਮੌਤ

ਇੰਟਰਨੈਸ਼ਨਲ ਡੈਸਕ : ਨਾਈਜੀਰੀਆ ਦੇ ਉੱਤਰੀ-ਪੱਛਮੀ ਖੇਤਰ ਵਿੱਚ ਇੱਕ ਵੱਡੇ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਨਾਈਜੀਰੀਆ 'ਚ ਸਥਿਤ ਇਸਲਾਮਿਕ ਸਕੂਲ 'ਚ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ 17 ਬੱਚਿਆਂ ਦੀ ਸੜ ਕੇ ਮੌਤ ਹੋ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਦੇਸ਼ ਦੀ ਐਮਰਜੈਂਸੀ ਰਿਸਪਾਂਸ ਏਜੰਸੀ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਾਈਜੀਰੀਆ ਦੇ ਜ਼ਮਫਾਰਾ ਸੂਬੇ ਦੇ ਕੌਰਾ ਨਮੋਦਾ ਜ਼ਿਲ੍ਹੇ ਵਿੱਚ ਇੱਕ ਇਸਲਾਮਿਕ ਸਕੂਲ ਵਿੱਚ ਅੱਗ ਲੱਗ ਗਈ। ਜਦੋਂ ਸਕੂਲ ਵਿੱਚ ਅੱਗ ਲੱਗੀ ਤਾਂ ਸਕੂਲ ਵਿੱਚ 100 ਦੇ ਕਰੀਬ ਬੱਚੇ ਮੌਜੂਦ ਸਨ। ਅੱਗ ਨਾਲ ਘੱਟੋ-ਘੱਟ 17 ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ ਏਜੰਸੀ ਨੇ ਕਿਹਾ ਕਿ 17 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਬੱਚਿਆਂ ਦਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

ਰਾਸ਼ਟਰਪਤੀ ਨੇ ਪ੍ਰਗਟਾਇਆ ਸੋਗ

ਏਜੰਸੀ ਨੇ ਕਿਹਾ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸਕੂਲ ਵਿੱਚ ਅੱਗ ਕਿਸ ਕਾਰਨ ਲੱਗੀ। ਹਾਲਾਂਕਿ, ਸ਼ੁਰੂਆਤੀ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਅੱਗ ਸਫਾਈ ਲਈ ਵਰਤੇ ਗਏ ਡੰਡਿਆਂ ਦੇ ਢੇਰ ਕਾਰਨ ਲੱਗੀ ਹੈ। ਇਸਨੂੰ ਸਥਾਨਕ ਤੌਰ 'ਤੇ "ਕਾਰਾ" ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਸਕੂਲ ਦੇ ਆਲੇ-ਦੁਆਲੇ ਇਕੱਠਾ ਕੀਤਾ ਗਿਆ ਸੀ।


author

DILSHER

Content Editor

Related News