ਪਾਕਿਸਤਾਨ ''ਚ 2 ਵੱਖ-ਵੱਖ ਸੜਕ ਹਾਦਸਿਆਂ ''ਚ 16 ਦੀ ਮੌਤ, 45 ਜ਼ਖਮੀ

Sunday, Feb 16, 2025 - 04:43 PM (IST)

ਪਾਕਿਸਤਾਨ ''ਚ 2 ਵੱਖ-ਵੱਖ ਸੜਕ ਹਾਦਸਿਆਂ ''ਚ 16 ਦੀ ਮੌਤ, 45 ਜ਼ਖਮੀ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪਹਿਲਾ ਹਾਦਸਾ ਸ਼ਨੀਵਾਰ ਨੂੰ ਸਿੰਧ ਦੇ ਸ਼ਹੀਦ ਬੇਨਜ਼ੀਰਾਬਾਦ ਜ਼ਿਲ੍ਹੇ ਦੇ ਕਾਜ਼ੀ ਅਹਿਮਦ ਕਸਬੇ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਇੱਕ ਵੈਨ ਅਤੇ ਟ੍ਰੇਲਰ ਦੀ ਟੱਕਰ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਕਾਜ਼ੀ ਅਹਿਮਦ ਦੇ ਸਟੇਸ਼ਨ ਹਾਊਸ ਅਫਸਰ (ਐੱਸ.ਐੱਚ.ਓ.) ਵਸੀਮ ਮਿਰਜ਼ਾ ਨੇ ਦੱਸਿਆ ਕਿ ਵੈਨ ਜਮਸ਼ੋਰੋ ਜ਼ਿਲ੍ਹੇ ਦੇ ਸੇਹਵਾਨ ਕਸਬੇ ਵਿੱਚ ਸਥਿਤ ਦਰਗਾਹ ਲਾਲ ਸ਼ਾਹਬਾਜ਼ ਕਲੰਦਰ ਵੱਲ ਜਾ ਰਹੀ ਸੀ।

ਇਹ ਵੀ ਪੜ੍ਹੋ: ਟੂਰਿਜ਼ਮ ਮੇਲੇ ਦਾ ਉਦਘਾਟਨ ਕਰਦੇ ਸਮੇਂ ਵਾਪਰਿਆ ਹਾਦਸਾ, ਬੂਰੀ ਤਰ੍ਹਾਂ ਝੁਲਸੇ ਡਿਪਟੀ PM

ਡਾਨ ਅਖਬਾਰ ਨੇ ਇੱਕ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਤੇਜ਼ ਰਫ਼ਤਾਰ ਵੈਨ ਪਹਿਲਾਂ ਇੱਕ ਗੱਡੀ ਨਾਲ ਟਕਰਾ ਗਈ ਅਤੇ ਫਿਰ ਉਲਟ ਦਿਸ਼ਾ ਤੋਂ ਆ ਰਹੇ ਇੱਕ ਟ੍ਰੇਲਰ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਇੱਕ ਹੋਰ ਸੜਕ ਹਾਦਸੇ ਵਿੱਚ, ਸੂਬੇ ਦੇ ਖੈਰਪੁਰ ਜ਼ਿਲ੍ਹੇ ਦੇ ਰਾਣੀਪੁਰ ਨੇੜੇ 11 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੂਰੇਵਾਲਾ ਤੋਂ ਆ ਰਹੀ ਇੱਕ ਬੱਸ ਰਾਸ਼ਟਰੀ ਰਾਜਮਾਰਗ 'ਤੇ ਇੱਕ ਰਿਕਸ਼ਾ ਨਾਲ ਟਕਰਾ ਗਈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਾਰੇ ਯਾਤਰੀ ਪੰਜਾਬ ਦੇ ਬੂਰੇਵਾਲਾ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ: ...ਜਦੋਂ ਭਰੀ ਮਹਿਫਿਲ 'ਚ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ- ਭਾਰਤ 80 ਕਰੋੜ ਲੋਕਾਂ ਨੂੰ ਖੁਆ ਸਕਦੈ ਭੋਜਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News