ਟਰੱਕ ਨੇ ਸੜਕ ''ਤੇ ਪੈਦਲ ਜਾ ਰਹੇ ਲੋਕਾਂ ਨੂੰ ਦਰੜਿਆ, 3 ਲੋਕਾਂ ਦੀ ਮੌਤ

Sunday, Feb 09, 2025 - 03:45 PM (IST)

ਟਰੱਕ ਨੇ ਸੜਕ ''ਤੇ ਪੈਦਲ ਜਾ ਰਹੇ ਲੋਕਾਂ ਨੂੰ ਦਰੜਿਆ, 3 ਲੋਕਾਂ ਦੀ ਮੌਤ

ਕਰਾਚੀ (ਏਜੰਸੀ)- ਕਰਾਚੀ ਦੇ ਇਬਰਾਹਿਮ ਹੈਦਰੀ ਤੋਂ ਕੋਰੰਗੀ ਕਰਾਸਿੰਗ ਰੋਡ 'ਤੇ ਇੱਕ ਡੰਪਰ ਟਰੱਕ ਨੇ ਪੈਦਲ ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਏਆਰਵਾਈ ਨਿਊਜ਼ ਨੇ ਸ਼ਨੀਵਾਰ ਨੂੰ ਇਹ ਰਿਪੋਰਟ ਦਿੱਤੀ। ਇਸ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਗੁੱਸਾ ਫੈਲ ਗਿਆ, ਜਿਨ੍ਹਾਂ ਨੇ ਵਿਰੋਧ ਵਿੱਚ ਡੰਪਰ ਨੂੰ ਅੱਗ ਲਗਾ ਦਿੱਤੀ, ਜਦੋਂਕਿ ਡੰਪਰ ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ।

ARY ਨਿਊਜ਼ ਨੇ ਟ੍ਰੈਫਿਕ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਕਰਾਚੀ ਵਿੱਚ ਟ੍ਰੈਫਿਕ ਹਾਦਸਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ, 2025 ਦੇ ਪਹਿਲੇ 37 ਦਿਨਾਂ ਵਿੱਚ 99 ਵੱਡੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ 39 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ ਕਰਾਚੀ ਵਿੱਚ ਛੇ ਟ੍ਰੈਫਿਕ ਹਾਦਸੇ ਵਾਪਰੇ, ਜਿਸ ਵਿੱਚ 9 ਲੋਕਾਂ ਦੀ ਜਾਨ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਨ੍ਹਾਂ ਹਾਦਸਿਆਂ ਲਈ ਖਾਸ ਕਰ ਭਾਰੀ ਵਾਹਨ, ਡੰਪਰ, ਟ੍ਰੇਲਰ ਅਤੇ ਤੇਲ ਟੈਂਕਰ ਜ਼ਿੰਮੇਵਾਰ ਸਨ।
 


author

cherry

Content Editor

Related News