ਮਹਾਕੁੰਭ ​​ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ, 40 ਸ਼ਰਧਾਲੂ ਜ਼ਖਮੀ

Monday, Feb 10, 2025 - 09:24 AM (IST)

ਮਹਾਕੁੰਭ ​​ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ, 40 ਸ਼ਰਧਾਲੂ ਜ਼ਖਮੀ

ਕਾਠਮੰਡੂ (ਏਜੰਸੀ)- ਮਹਾਕੁੰਭ ​​ਲਈ ਪੱਛਮੀ ਨੇਪਾਲ ਤੋਂ ਪ੍ਰਯਾਗਰਾਜ ਜਾ ਰਹੀ ਇੱਕ ਬੱਸ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 40 ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਕਾਠਮੰਡੂ ਤੋਂ 500 ਕਿਲੋਮੀਟਰ ਪੱਛਮ ਵਿੱਚ ਸੁਰਖੇਤ ਜ਼ਿਲ੍ਹੇ ਦੇ ਭੀਰੀਗੰਗਾ ਨਗਰਪਾਲਿਕਾ ਦੇ ਬਾਬਾਈ ਇਲਾਕੇ ਵਿੱਚ ਸ਼ਾਮ 5.30 ਵਜੇ ਵਾਪਰਿਆ।

ਇਹ ਵੀ ਪੜ੍ਹੋ : ਜਾਣੋ ਭਾਰਤੀ ਪਾਸਪੋਰਟ ਧਾਰਕਾਂ ਨੂੰ ਕਿੰਨੇ ਦੇਸ਼ ਦਿੰਦੇ ਹਨ Visa Free Entry ਦੀ ਸਹੂਲਤ

ਪੁਲਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 40 ਯਾਤਰੀ ਕਰਨਾਲੀ ਜ਼ਿਲ੍ਹੇ ਦੇ ਸੁਰਖੇਤ ਤੋਂ ਇੱਕ ਬੱਸ ਵਿੱਚ ਮਹਾਕੁੰਭ ​​ਲਈ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਸਥਾਨਕ ਵਲੰਟੀਅਰਾਂ ਦੇ ਨਾਲ ਪੁਲਸ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਕੀਤਾ ਅਤੇ ਜ਼ਖਮੀਆਂ ਨੂੰ ਇਲਾਜ ਲਈ ਕੋਹਲਪੁਰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 6 ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਰਤੀ ਸਕਿਓਰਿਟੀ ਗਾਰਡ ਦਾ UAE ਵਿਚ ਲੱਗਾ ਵੱਡਾ ਜੈਕਪਾਟ, ਜਿੱਤਿਆ 59 ਕਰੋੜ ਰੁਪਏ ਦਾ ਲੱਕੀ ਡਰਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News