ਚੀਨ ''ਚ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ, 19 ਲਾਪਤਾ
Tuesday, Feb 18, 2025 - 08:41 AM (IST)

ਚੇਂਗਦੂ (ਯੂ. ਐੱਨ. ਆਈ.) : ਚੀਨ ਦੇ ਦੱਖਣ-ਪੱਛਮੀ ਸੂਬੇ ਸਿਚੁਆਨ 'ਚ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ ਹੋ ਗਈ, 19 ਲਾਪਤਾ ਅਤੇ 2 ਲੋਕ ਜ਼ਖਮੀ ਹੋ ਗਏ। ਐਮਰਜੈਂਸੀ ਬਚਾਅ ਹੈੱਡਕੁਆਰਟਰ ਦੇ ਅਧਿਕਾਰੀਆਂ ਮੁਤਾਬਕ ਜ਼ਮੀਨ ਖਿਸਕਣ ਕਾਰਨ 10 ਘਰ ਹੇਠਾਂ ਦੱਬੇ ਗਏ ਅਤੇ 100 ਹੈਕਟੇਅਰ ਤੋਂ ਵੱਧ ਫਸਲ ਤਬਾਹ ਹੋ ਗਈ।
ਜ਼ਮੀਨ ਖਿਸਕਣ ਦੀ ਘਟਨਾ ਬੀਤੀ 8 ਫਰਵਰੀ ਨੂੰ ਜਿਨਪਿੰਗ ਪਿੰਡ ਵਿੱਚ ਹੋਈ ਸੀ, ਜੋ ਕਿ ਜੁਨਲਿਅਨ ਕਾਉਂਟੀ ਦੇ ਯੀਬਿਨ ਸ਼ਹਿਰ ਵਿੱਚ ਸਥਿਤ ਹੈ। ਹਥਿਆਰਬੰਦ ਪੁਲਸ, ਫਾਇਰ ਬ੍ਰਿਗੇਡ, ਐਮਰਜੈਂਸੀ ਰਿਸਪਾਂਸ, ਟਰਾਂਸਪੋਰਟ, ਮੈਡੀਕਲ ਅਤੇ ਹੋਰ ਬਲਾਂ ਦੇ 3,000 ਤੋਂ ਵੱਧ ਕਰਮਚਾਰੀਆਂ ਨੂੰ ਡਰੋਨ, ਡੌਗ ਸਕੁਐਡ ਅਤੇ ਲਾਈਫ ਡਿਟੈਕਟਰ ਯੰਤਰਾਂ ਦੀ ਮਦਦ ਨਾਲ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਡੰਕੀ ਰੂਟ ਦੇ ਉਹ 'ਗੰਦੇ ਰਾਹ', ਜਿਨ੍ਹਾਂ ਨੂੰ ਪਾਰ ਕਰਕੇ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਧਰਤੀ 'ਤੇ ਪੁੱਜੇ ਸਨ
ਫਿਲਹਾਲ 139 ਘਰਾਂ 'ਚੋਂ 767 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪ੍ਰਭਾਵਿਤ ਲੋਕਾਂ ਦੀ ਰੋਜ਼ੀ-ਰੋਟੀ ਨੂੰ ਆਮ ਬਣਾਉਣ ਲਈ ਜੁਨਲਿਅਨ ਵਿੱਚ ਆਫ਼ਤ ਤੋਂ ਬਾਅਦ ਦੇ ਪੁਨਰ-ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8