ਜਿੱਥੇ ਬੁਰਕਾ ਨਾ ਪਹਿਨਣ 'ਤੇ ਮਿਲਦੀ ਸੀ ਖੌਫਨਾਕ ਸਜ਼ਾ, ਉਥੇ ਲਗਜ਼ਰੀ ਲਾਈਫ ਜੀ ਰਹੀਆਂ ਹਨ ਔਰਤਾਂ
Saturday, Aug 26, 2017 - 02:26 PM (IST)
ਇਰਾਕ— ਮੁਸਲਮਾਨ ਦੇਸ਼ ਇਰਾਕ ਵਿਚ ਸ਼ਰਿਆ ਕਾਨੂੰਨ ਚੱਲਦਾ ਹੈ, ਜਿਸ ਵਿਚ ਔਰਤਾਂ ਬਿਨਾਂ ਬੁਰਕੇ ਦੇ ਬਾਹਰ ਨਹੀਂ ਨਿਕਲ ਸਕਦੀਆਂ ਪਰ ਇਸ ਦੇਸ਼ ਵਿਚ ਇਕ ਅਜਿਹਾ ਤਬਕਾ ਵੀ ਹੈ, ਜਿੱਥੇ ਦੀ ਔਰਤਾਂ ਮਾਡਰਨ ਕੱਪੜਿਆਂ ਤੋਂ ਲੈ ਕੇ ਸ਼ਰਾਬ ਅਤੇ ਸਿਗੇਰਟ ਤੱਕ ਪੀਂਦੀਆਂ ਹਨ। ਇੰਸਟਾਗਰਾਮ ਉੱਤੇ ਇਰਾਕ ਦੇ ਅਮੀਰ ਘਰਾਂ ਦੀਆਂ ਬੇਟੀਆਂ ਦੀ ਪੋਸਟ ਕੀਤੀਆਂ ਗਈਆਂ ਫੋਟੋਆਂ ਦੇਖ ਭਰੋਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਸ ਦੇਸ਼ ਵਿਚ ਔਰਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ।
ਲਗਜ਼ਰੀ ਦਾ ਰੱਖਦੀਆਂ ਹਨ ਸ਼ੌਕ...
ਇਰਾਕ ਵਿਚ ਹੋਏ ਇਕ ਸਰਵੇ ਤੋਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਰਾਕ ਵਿਚ 19 ਫੀਸਦੀ ਔਰਤਾਂ ਮਾਨਸਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੀਆਂ ਹਨ। ਨਾਲ ਹੀ ਇੱਥੇ 2003 ਵਿਚ ਕੁਝ ਐਨ.ਜੀ. ਓ ਵੀ ਸ਼ੁਰੂ ਹੋਏ ਜਿਵੇਂ, 'ਆਰਗੇਨਾਇਜੇਸ਼ਨ ਫਾਰ ਵੂਮੇਂਨ ਫਰੀਡਮ ਇਨ ਇਰਾਕ', ਜਿਨ੍ਹਾਂ ਦਾ ਕੰਮ ਔਰਤਾਂ ਨੂੰ ਅਧਿਕਾਰ ਦਿਵਾਉਣਾ ਸੀ ਪਰ ਇਸ ਦੇਸ਼ ਵਿਚ ਅਮੀਰ ਘਰਾਣਿਆਂ ਦੀਆਂ ਲੜਕੀਆਂ ਆਪਣੀ ਲਾਈਫ ਨੂੰ ਖੁੱਲ ਕੇ ਜੀਅ ਰਹੀਆਂ ਹਨ। ਪੱਛੜੇ ਤਬਕੇ ਦੀਆਂ ਔਰਤਾਂ ਨੂੰ ਜਿੱਥੇ ਧਾਰਮਿਕ ਅਤੇ ਸਾਂਪ੍ਰਦਾਇਕ ਮਾਮਲਿਆਂ ਦੀ ਵਜ੍ਹਾ ਨਾਲ ਸੰਘਰਸ਼ ਕਰਨਾ ਪੈਂਦਾ ਹੈ, ਉਥੇ ਹੀ ਅਮੀਰ ਘਰ ਦੀਆਂ ਬੇਟੀਆਂ ਮਹਿੰਗੀਆਂ ਗੱਡੀਆਂ ਵਿੱਚ ਘੁੰਮਣ ਤੋਂ ਲੈ ਕੇ ਆਯਾਸ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। ਇੰਸਟਾਗਰਾਮ ਉੱਤੇ richkidsofiraq ਦੇ ਨਾਮ ਤੋਂ ਚਲਣ ਵਾਲੇ ਅਕਾਊਂਟ ਉੱਤੇ ਇਨ੍ਹਾਂ ਲੜਕੀਆਂ ਦੀ ਫੋਟੋਆਂ ਦੇਖ ਭਰੋਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਇਰਾਕ ਜਿਵੇਂ ਦੇਸ਼ ਵਿਚ ਰਹਿੰਦੀਆਂ ਹਨ, ਜਿੱਥੇ ਕਈ ਵਾਰ ਬੁਰਕਾ ਨਾ ਪਹਿਨਣ ਵਾਲੀ ਔਰਤਾਂ ਨੂੰ ਸਜਾ ਦਿੱਤੀ ਜਾਂਦੀ ਹੈ। ਛੁੱਟੀਆਂ 'ਤੇ ਐਸ਼ ਕਰਨ ਤੋਂ ਇਲਾਵਾ ਫ਼ੈਸ਼ਨ ਦੁਨੀਆ ਨਾਲ ਅਪਡੇਟ ਰਹਿਣ ਵਾਲੀ ਇਨ੍ਹਾਂ ਔਰਤਾਂ ਦੇ ਜੱਲਵੇ ਦੇਖਣ ਲਾਇਕ ਹਨ।
