ਆਉਣ ਵਾਲੇ ਦਹਾਕਿਆਂ 'ਚ ਚੀਨ ਨਾਲ ਮੁਕਾਬਲਾ ਸਾਡੀ ਰਾਸ਼ਟਰੀ ਸੁਰੱਖਿਆ ਲਈ ਬੇਹਦ ਅਹਿਮ : ਬਰਨਸ

Thursday, Feb 25, 2021 - 06:49 PM (IST)

ਆਉਣ ਵਾਲੇ ਦਹਾਕਿਆਂ 'ਚ ਚੀਨ ਨਾਲ ਮੁਕਾਬਲਾ ਸਾਡੀ ਰਾਸ਼ਟਰੀ ਸੁਰੱਖਿਆ ਲਈ ਬੇਹਦ ਅਹਿਮ : ਬਰਨਸ

ਵਾਸ਼ਿੰਗਟਨ-ਸੀ.ਆਈ.ਏ. ਦੇ ਡਾਇਰੈਕਟਰ ਅਹੁਦੇ ਲਈ ਨਾਮਜ਼ਦ ਵਿਲੀਅਮ ਬਨਰਸ ਨੇ ਚੀਨ ਨੂੰ ਅਮਰੀਕਾ ਲਈ ''ਸਭ ਤੋਂ ਵੱਡੀ ਭੂ-ਰਾਜਨੀਤਿਕ ਪ੍ਰੀਖਿਆ' ਕਰਾਰ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਦਹਾਕਿਆਂ 'ਚ ਚੀਨ ਨਾਲ ਮੁਕਾਬਲਾ ਸਾਡੀ ਰਾਸ਼ਟਰੀ ਸੁਰੱਖਿਆ ਲਈ ਬੇਹਦ ਅਹਿਮ ਹੋਵੇਗਾ। ਬਨਰਸ (64) ਇਕ ਸਾਬਕਾ ਡਿਪਲੋਮੈਟ ਹਨ ਅਤੇ ਰੂਸ, ਪੱਛਮੀ ਏਸ਼ੀਆ 'ਚ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਰਾਸ਼ਟਰਪਤੀ ਜੋ ਬਾਈਡੇਨ ਨੇ ਉਨ੍ਹਾਂ ਨੂੰ ਨਾਮਜ਼ ਕੀਤਾ ਹੈ।

ਇਹ ਵੀ ਪੜ੍ਹੋ -ਜਾਨਸਨ ਐਂਡ ਜਾਨਸਨ ਦੀ ਇਕ ਖੁਰਾਕ ਵਾਲਾ ਟੀਕਾ ਕੋਵਿਡ-19 ਤੋਂ ਬਚਾਏਗਾ

'ਸੈਨੇਟ ਸਲੈਕਟ ਕਮੇਟੀ ਆਨ ਇੰਟੈਲੀਜੈਂਸ' ਦੇ ਸਾਹਮਣੇ ਸੀ.ਆਈ.ਏ. ਦੇ ਡਾਇਰੈਕਟਰ ਅਹੁਦੇ ਲਈ ਆਪਣੇ ਨਾਂ ਦੀ ਪੁਸ਼ਟੀ ਦੀ ਸੁਣੲਾਈ ਦਰਮਿਆਨ ਬਨਰਸ ਨੇ ਕਿਹਾ ਕਿ ਆਉਣ ਵਾਲੇ ਦਹਾਕਿਆਂ 'ਚ ਚੀਨ ਨਾਲ ਮੁਕਾਬਲਾ ਸਾਡੀ ਰਾਸ਼ਟਰੀ ਸੁਰੱਖਿਆ ਲਈ ਬੇਹਦ ਮਹੱਤਵਪੂਰਨ ਹੋਵੇਗਾ। ਇਸ ਦੇ ਲਈ ਇਕ ਸਪੱਸ਼ਟ ਲੰਬੇ ਸਮੇਂ ਦੀ ਦੋ ਪੱਖੀ ਰਣਨੀਤੀ ਦੀ ਲੋੜ ਹੈ ਜੋ ਠੋਸ ਖੁਫੀਆ ਤੰਤਰ 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ -ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ

ਉਨ੍ਹਾਂ ਨੇ ਕਿਹਾ ਕਿ ਜਲਵਾਯੂ ਤਬਦੀਲੀ ਵਰਗੇ ਕਈ ਮੁੱਦੇ ਹੋਣਗੇ ਜਿਨ੍ਹਾਂ 'ਤੇ ਸਾਨੂੰ ਆਪਣੇ ਨਿੱਜੀ ਹਿੱਤ ਲਈ ਚੀਨ ਨਾਲ ਕੰਮ ਕਰਨਾ ਹੋਵੇਗਾ। ਮੈਂ ਇਸ ਗੱਲ ਨੂੰ ਲੈ ਕੇ ਬੇਹਦ ਸੁਚੇਤ ਹਾਂ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਚੀਨ 'ਚ ਵੀ ਆਪਣੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਹਨ। ਬਰਨਸ ਨੇ ਕਿਹਾ ਕਿ ਸ਼ੀ ਜਿਨਪਿੰਗ ਦਾ ਚੀਨ ਜਿਹੜੀਆਂ ਚੁਣੌਤੀਆਂ ਪੇਸ਼ ਕਰ ਰਿਹਾ ਹੈ, ਅਮਰੀਕਾ ਲਈ 21ਵੀਂ ਸ਼ਤਾਬਦੀ 'ਚ ਇਸ ਤੋਂ ਵੱਡਾ ਕੋਈ ਹੋਰ ਖਤਰਾ ਮੈਨੂੰ ਨਜ਼ਰ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਦੇ ਸੰਬੰਧ ਮੌਜੂਦਾ ਸਮੇਂ 'ਚ ਸਭ ਤੋਂ ਖਰਾਬ ਪੱਧਰ 'ਤੇ ਹਨ। ਦੋਵਾਂ ਦੇਸ਼ਾਂ ਦਰਮਿਆਮ ਮੌਜੂਦਾ ਸਮੇਂ 'ਚ ਵਪਾਰ, ਕੋਰੋਨਾ ਵਾਇਰਸ ਗਲੋਬਲੀ ਮਹਾਮਾਰੀ ਦਾ ਪੈਦਾ ਹੋਣਾ, ਦੱਖਣੀ ਚੀਨ ਸਾਗਰ ਦੀਆਂ ਹਮਲਾਵਰ ਫੌਜੀ ਕਾਰਵਾਈ ਅਤੇ ਮਨੁੱਖੀ ਅਧਿਕਾਰਾਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਟਕਰਾਅ ਜਾਰੀ ਹੈ।

ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News