ਬੁਰਕੀਨਾ ਫਾਸੋ : ਡਿਪਟੀ ਮੇਅਰ ਸਮੇਤ 4 ਲੋਕਾਂ ਦੀ ਮੌਤ

Monday, Nov 04, 2019 - 12:25 PM (IST)

ਬੁਰਕੀਨਾ ਫਾਸੋ : ਡਿਪਟੀ ਮੇਅਰ ਸਮੇਤ 4 ਲੋਕਾਂ ਦੀ ਮੌਤ

ਓਗਾਡੌਗੂ (ਭਾਸ਼ਾ): ਬੁਰਕੀਨਾ ਫਾਸੋ ਦੇ ਉੱਤਰੀ ਸ਼ਹਿਰ ਵਿਚ ਹੋਏ ਇਕ ਹਮਲੇ ਵਿਚ ਡਿਪਟੀ ਮੇਅਰ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪ੍ਰਬੰਧਕੀ ਸੂਤਰ ਨੇ ਏ.ਐੱਫ.ਪੀ. ਨੂੰ ਦੱਸਿਆ,''ਡਜੀਬੋ ਦੇ ਡਿਪਟੀ ਮੇਅਰ ਅਤੇ 3 ਹੋਰ ਲੋਕ ਅਣਪਛਾਲੇ ਹਮਲਾਵਰਾਂ ਦੇ ਹਮਲੇ ਵਿਚ ਮਾਰੇ ਗਏ।'' ਬੁਰਕੀਨਾ ਫਾਸੋ ਵਿਚ ਲਗਾਤਾਰ ਜਿਹਾਦੀ ਹਮਲੇ ਹੋ ਰਹੇ ਹਨ, ਜਿਨ੍ਹਾਂ ਵਿਚ ਸੈਂਕੜੇ ਲੋਕ ਮਾਰੇ ਗਏ ਹਨ। ਸੁਰੱਖਿਆ ਸੂਤਰ ਨੇ ਕਿਹਾ,''ਗਾਸਕਿੰਡੇ ਖੇਤਰ ਵਿਚ ਡਿਪਟੀ ਮੇਅਰ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ।'' 

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਡਿਪਟੀ ਮੇਅਰ, ਉਨ੍ਹਾਂ ਦਾ ਡਰਾਈਵਰ, ਉਨ੍ਹਾਂ ਦਾ ਰਿਸ਼ਤੇਦਾਰ ਅਤੇ ਇਕ ਟਾਊਨ ਹਾਲ ਅਧਿਕਾਰੀ ਸ਼ਾਮਲ ਹੈ। ਉੱਤਰ-ਪੱਛਮੀ  ਬੁਰਕੀਨਾ ਫਾਸੋ ਸਥਿਤ ਇਕ ਪੁਲਸ ਥਾਣੇ 'ਤੇ ਬੀਤੇ ਸ਼ੁੱਕਰਵਾਰ ਨੂੰ ਬੰਦੂਕਧਾਰੀਆਂ ਦੇ ਹਮਲੇ ਵਿਚ ਇਕ ਪੁਲਸ ਕਮਿਸ਼ਨਰ ਦੀ ਜਾਨ ਚਲੀ ਗਈ ਸੀ।


author

Vandana

Content Editor

Related News