ਤੁਰਕੀ ਨਾਲ ਲੱਗਦੀ ਸਰਹੱਦ ''ਤੇ ਬੁਲਗਾਰੀਆਈ ਬਾਰਡਰ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Tuesday, Nov 08, 2022 - 03:18 PM (IST)

ਤੁਰਕੀ ਨਾਲ ਲੱਗਦੀ ਸਰਹੱਦ ''ਤੇ ਬੁਲਗਾਰੀਆਈ ਬਾਰਡਰ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

ਸੋਫੀਆ (ਭਾਸ਼ਾ)-  ਤੁਰਕੀ ਨਾਲ ਲੱਗਦੀ ਸਰਹੱਦ 'ਤੇ ਬੁਲਗਾਰੀਆ ਦੇ ਇੱਕ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੁਲਗਾਰੀਆ ਦੇ ਗ੍ਰਹਿ ਮੰਤਰੀ ਇਵਾਨ ਡੇਮੇਰਡਜ਼ਿਏਵ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ 8.30 ਵਜੇ ਦੇ ਕਰੀਬ ਵਾਪਰੀ,ਜਦੋਂ ਇੱਕ ਅਣਪਛਾਤੇ ਹਮਲਾਵਰ ਨੇ ਇੱਕ ਬਾਰਡਰ ਪੁਲਸ ਅਧਿਕਾਰੀ ਅਤੇ ਇੱਕ ਸਿਪਾਹੀ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਸਮੇਂ ਉਹ ਸਰਹੱਦੀ ਖੇਤਰ 'ਚ ਗਸ਼ਤ 'ਤੇ ਸਨ।

ਪੁਲਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦਕਿ ਸਿਪਾਹੀ ਵਾਲ ਵਾਲ ਬਚ ਗਿਆ। ਇਲਾਕੇ 'ਚ ਵਾਧੂ ਸੁਰੱਖਿਆ ਮੁਲਾਜ਼ਮ ਭੇਜੇ ਗਏ ਪਰ ਹਮਲਾਵਰ ਨੂੰ ਫੜਿਆ ਨਹੀਂ ਜਾ ਸਕਿਆ। ਮੰਨਿਆ ਜਾਂਦਾ ਹੈ ਕਿ ਉਹ ਤੁਰਕੀ ਦੇ ਭੂਗੋਲਿਕ ਖੇਤਰ ਵਿੱਚ ਸੀ। ਮੰਤਰੀ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਤੁਰਕੀ ਤੋਂ ਭਰੋਸਾ ਮਿਲਿਆ ਹੈ ਕਿ ਹਮਲਾਵਰ ਨੂੰ ਫੜ ਲਿਆ ਜਾਵੇਗਾ। ਬੁਲਗਾਰੀਆ ਨੇ ਤੁਰਕੀ ਨਾਲ ਲੱਗਦੀ ਆਪਣੀ ਦੱਖਣੀ ਸਰਹੱਦ 'ਤੇ 350 ਸੈਨਿਕ ਅਤੇ 40 ਫੌਜੀ ਵਾਹਨ ਤਾਇਨਾਤ ਕੀਤੇ ਹਨ ਤਾਂ ਕਿ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨਾਲ ਨਜਿੱਠਣ ਲਈ ਸਰਹੱਦੀ ਪੁਲਸ ਦੀ ਮਦਦ ਲਈ ਜਾ ਸਕੇ।  


author

cherry

Content Editor

Related News