ਬੁਲਗਾਰੀਆ ਦੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ

Thursday, Jun 10, 2021 - 12:11 AM (IST)

ਬੁਲਗਾਰੀਆ ਦੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ

ਸੋਫੀਆ (ਅਨਸ)- ਬੁਲਗਾਰੀਆ ਦੀ ਹਵਾਈ ਫੌਜ ਦਾ ਇਕ ਮਿੱਗ-29 ਲੜਾਕੂ ਜਹਾਜ਼ ਅਭਿਆਸ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਕਾਲਾ ਸਾਗਰ ’ਚ ਡਿੱਗ ਗਿਆ। ਹਾਦਸੇ ਦਾ ਸ਼ਿਕਾਰ ਜਾਜ਼ ਪਾਇਲਟ ਲਾਪਤਾ ਦੱਸਿਆ ਜਾ ਰਿਹਾ ਹੈ। ਬੁਲਗਾਰੀਆ ਦੇ ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਫੌਜੀ ਅਭਿਆਸ ਦੌਰਾਨ ਸਥਾਨਕ ਸਮੇਂ ਮੁਤਾਬਕ ਰਾਤ ਲਗਭਗ 12 ਵੱਜਕੇ 45 ਮਿੰਟ ’ਤੇ ਲੜਾਕੂ ਜਹਾਜ਼ ਰਾਡਾਰ ਦੀ ਪਹੁੰਚ ਤੋਂ ਬਾਹਰ ਚਲਿਆ ਗਿਆ। ਲਾਪਤਾ ਪਾਇਲਟ ਦਾ ਪਤਾ ਲਗਾਉਣ ਲਈ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਜੋ ਕਿ ਹੁਣ ਵੀ ਜਾਰੀ ਹੈ ਪਰ ਪਾਇਲਟ ਦੇ ਬਾਰੇ 'ਚ ਹੁਣ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ।

ਇਹ ਖ਼ਬਰ ਪੜ੍ਹੋ- ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ


ਜਹਾਜ਼ ਦੇ ਹਾਦਸਾ ਹੋਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ ਪਰ ਫੌਜ ਨੇ ਸ਼ਾਬਲਾ 2021 ਫੌਜ ਅਭਿਆਸ ਨੂੰ ਮੁਲੱਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੁਲਗਾਰੀਆ ਦੀ ਫੌਜ ਦੇ ਦੋ ਮਿਗ-29 ਲੜਾਕੂ ਜਹਾਜ਼ ਕ੍ਰਮਵਾਰ- 1994 ਅਤੇ 2012 'ਚ ਵੀ ਕ੍ਰੈਸ਼ ਹੋਏ ਸਨ। ਬੁਲਗਾਰੀਆ ਨੇ 2004 ਵਿਚ ਉਤਰ ਅਟਲਾਂਟਿਕ ਸੰਧੀ ਸੰਗਠਨ ਨਾਟੋ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਫੌਜ ਦੇ ਬੇੜੇ ਵਿਚ ਸ਼ਾਮਲ ਮਿਗ-29 ਲੜਾਕੂ ਜਹਾਜ਼ਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵਿੱਤੀ ਸਮੱਸਿਆਵਾ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ ਸੀ।

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News